Punjab
ਪੰਜਾਬ ਦੇ ਮੌਸਮ ਨੂੰ ਲੈ ਕੇ ਮੌਸਮ ਵਿਭਾਗ ਨੇ ਦਿੱਤੀ ਜਾਣਕਾਰੀ

PUNJAB WEATHER: ਮਾਰਚ ਮਹੀਨੇ ਤੋਂ ਬਾਅਦ ਅਪ੍ਰੈਲ ਵਿੱਚ ਵੀ ਇੱਕ ਨਵਾਂ ਵੈਸਟਰਨ ਡਿਸਟਰਬੈਂਸ ਬਣਦਾ ਨਜ਼ਰ ਆ ਰਿਹਾ ਹੈ। ਇਹੀ ਕਾਰਨ ਹੈ ਕਿ ਪੰਜਾਬ ਵਿੱਚ ਅਜੇ ਤੱਕ ਗਰਮੀ ਨਹੀਂ ਵਧੀ ਹੈ।10 ਅਪ੍ਰੈਲ ਦੀ ਸ਼ਾਮ ਨੂੰ ਵੀ ਪੰਜਾਬ ਚ ਬੱਦਲ ਛਾ ਗਏ ਸੀ|ਅਪ੍ਰੈਲ ਦੇ 10 ਦਿਨ ਬੀਤ ਚੁੱਕੇ ਹਨ ਪਰ ਰਾਤਾਂ ਅਜੇ ਵੀ ਠੰਡੀਆਂ ਹਨ। ਮੌਸਮ ਵਿਭਾਗ ਮੁਤਾਬਕ ਅਪ੍ਰੈਲ ‘ਚ ‘ਹੀਟ ਵੇਵ’ ਦਾ ਕੋਈ ਸੰਕੇਤ ਨਹੀਂ ਹੈ। ਵਿਭਾਗ ਦਾ ਕਹਿਣਾ ਹੈ ਕਿ ਮਹੀਨੇ ਦੇ ਆਖਰੀ ਦਿਨਾਂ ਤੱਕ ਤਾਪਮਾਨ 38 ਤੋਂ 40 ਡਿਗਰੀ ਦੇ ਵਿਚਕਾਰ ਰਿਕਾਰਡ ਕੀਤੇ ਜਾਣ ਦੀ ਸੰਭਾਵਨਾ ਹੈ। ਹਾਲਾਂਕਿ, 13-14 ਅਪ੍ਰੈਲ ਨੂੰ ਇੱਕ ਨਵੀਂ ਪੱਛਮੀ ਗੜਬੜ ਬਣਨ ਜਾ ਰਹੀ ਹੈ, ਜਿਸ ਕਾਰਨ ਰਾਜ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ।
ਦੱਸ ਦਈਏ ਕਿ ਅਪ੍ਰੈਲ ਮਹੀਨੇ ‘ਚ ਬਠਿੰਡਾ ਜ਼ਿਲਾ ਸੂਬੇ ‘ਚ ਸਭ ਤੋਂ ਗਰਮ ਰਹਿੰਦਾ ਹੈ ਪਰ ਇਸ ਵਾਰ ਅਜਿਹਾ ਨਹੀਂ ਹੈ। ਮਾਹਿਰਾਂ ਅਨੁਸਾਰ ਇਸ ਵਾਰ ਰਾਜਸਥਾਨ ਤੋਂ ਆਉਣ ਵਾਲੀਆਂ ਗਰਮ ਹਵਾਵਾਂ ਨੂੰ ਪਹਾੜਾਂ ਤੋਂ ਆ ਰਹੀਆਂ ਹਵਾਵਾਂ ਨੇ ਰੋਕਿਆ ਜਾ ਰਿਹਾ ਹੈ। ਇਸ ਕਾਰਨ ਹੁਣ ਦਿਨ ਭਰ ਗਰਮੀ ਤੋਂ ਰਾਹਤ ਮਿਲਦੀ ਹੈ ਅਤੇ ਰਾਤਾਂ ਵੀ ਠੰਢੀਆਂ ਹੁੰਦੀਆਂ ਹਨ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਆਉਣ ਵਾਲਾ ਹਫ਼ਤਾ ਵੀ ਠੰਢਾ ਰਹੇਗਾ ਕਿਉਂਕਿ ਆਉਣ ਵਾਲੇ ਦਿਨਾਂ ਵਿੱਚ ਮੀਂਹ ਪੈਣ ਦਾ ਅਲਰਟ ਹੈ। ਮੌਸਮ ਵਿਭਾਗ ਮੁਤਾਬਕ ਗਰਮੀ ਦਾ ਦੂਜਾ ਮਹੀਨਾ ਚੱਲ ਰਿਹਾ ਹੈ ਪਰ ਅਜੇ ਵੀ ਬਹੁਤੀ ਗਰਮੀ ਨਹੀਂ ਹੈ। ਜ਼ਿਕਰਯੋਗ ਹੈ ਕਿ ਪੱਛਮੀ ਰਾਜਸਥਾਨ ਤੋਂ ਗਰਮ ਹਵਾਵਾਂ ਦੇ ਦਾਖਲ ਹੋਣ ‘ਤੇ ਪੰਜਾਬ ‘ਚ ਗਰਮੀ ਵਧ ਜਾਂਦੀ ਹੈ ਪਰ ਇਸ ਸਮੇਂ ਪਾਕਿਸਤਾਨ ਅਤੇ ਪਹਾੜੀ ਇਲਾਕਿਆਂ ਤੋਂ ਹਵਾਵਾਂ ਪੰਜਾਬ ‘ਚ ਦਾਖਲ ਹੋਣ ਕਾਰਨ ਗਰਮੀ ਵਧ ਰਹੀ ਹੈ।