Amritsar
ਫਲਾਇਟਾਂ ‘ਤੇ ਲਾਈ ਗਈ ਰੋਕ
17 ਮਾਰਚ : ਕੋਰੋਨਾ ਵਾਇਰਸ ਦੀ ਮਹਾਂਮਾਰੀ ਨੂੰ ਵੇਖਦਿਆਂ ਭਾਰਤ ਨੇ ਯੂਰਪ, ਤੁਰਕੀ ਅਤੇ ਯੂਕੇ ਤੋਂ ਆਉਣ ਵਾਲਿਆਂ ਫਲਾਇਟਾਂ ਤੇ ਰੋਕ ਲੱਗਾ ਦਿੱਤੀ ਹੈ। ਦੱਸ ਦਈਏ ਭਾਰਤ ਨੇ ਇਸ ਪਬੰਦੀ ਨੂੰ 18 ਮਾਰਚ ਤੋਂ ਲਾਗੂ ਕਰ ਦਿੱਤਾ ਹੈ। ਇਸਤੋਂ ਇਲਾਵਾ ਭਾਰਤੀ ਸਿਹਤ ਮੰਤਰਾਲੇ ਨੇ ਕਿਹਾ ਹੈ ਕਿ ਜਪਾਨ, ਈਰਾਨ, ਦੱਖਣੀ ਕੋਰੀਆ ਅਤੇ ਇਟਲੀ ਦੇ ਜਿਹਨਾਂ ਨੂੰ ਭਾਰਤ ਆਉਣ ਲਈ 3 ਮਾਰਚ ਤੋਂ ਪਹਿਲਾਂ ਵੀਜ਼ਾ ਮਿਲਿਆ ਸੀ ਉਹਨਾਂ ਸਾਰਿਆਂ ਦਾ ਵੀਜ਼ਾ ਵੀ ਰੱਦ ਕਰ ਦਿੱਤਾ ਗਿਆ ਹੈ।
ਜਾਣਕਾਰੀ ਅਨੁਸਾਰ ਕੋਰੋਨਾ ਵਾਇਰਸ ਦੇ ਕਹਿਰ ਨੇ ਹੁਣ ਤੱਕ 146 ਦੇਸ਼ਾਂ ਵਿੱਚ ਆਪਣਾ ਪ੍ਰਕੋਪ ਦਿੱਖਾ ਦਿੱਤਾ ਹੈ ਅਤੇ ਇਸ ਮਹਾਂਮਾਰੀ ਦੇ ਕਾਰਨ ਭਾਰਤ ਵਿੱਚ 3 ਮੌਤਾਂ ਵੀ ਹੋ ਚੁੱਕਿਆ ਹਨ।