punjab
ਭਗਵਾਨ ਵਾਲਮੀਕ ਦੀ ਸ਼ੋਭਾ ਯਾਤਰਾ 17 ਨੂੰ

ਮੋਹਾਲੀ,(ਬਲਜੀਤ ਮਰਵਾਹਾ): ਮੋਹਾਲੀ ਵਿਖੇ 17 ਅਕਤੂਬਰ ਨੂੰ ਭਗਵਾਨ ਵਾਲਮੀਕ ਦੀ ਸ਼ੋਭਾ ਯਾਤਰਾ ਕੱਢੀ ਜਾਵੇਗੀ। ਇਹ ਜਾਣਕਾਰੀ ਦਿੰਦੇ ਹੋਏ ਯਾਤਰਾ ਕਮੇਟੀ ਦੇ ਚੇਅਰਮੈਨ ਬਿੱਲੂ ਵਾਲਮੀਕ ਨੇ ਦੱਸਿਆ ਕਿ ਅਜਿਹਾ ਪਹਿਲੀ ਵਾਰ ਹੋਣ ਜਾ ਰਿਹਾ ਹੈ। ਇਹ ਯਾਤਰਾ 17 ਅਕਤੂਬਰ ਨੂੰ ਬਾਅਦ ਦੁਪਹਿਰ ਇੱਕ ਵਜੇ ਫੇਜ਼ ਗਿਆਰਾਂ ਤੋਂ ਸ਼ੁਰੂ ਹੋਵੇਗੀ। ਜੋ ਕਿ ਸਾਰੇ ਸ਼ਹਿਰ ਵਿੱਚ ਜਾਵੇਗੀ। ਉਹਨਾਂ ਸਮਾਜ ਦੇ ਹਰ ਵਰਗ ਨੂੰ ਇਸ ਯਾਤਰਾ ਵਿੱਚ ਸ਼ਾਮਲ ਹੋਣ ਲਈ ਕਿਹਾ। ਇਸ ਮੌਕੇ ਨਵਦਿਸ਼ਾ ਵਿਚਾਰ ਮੰਚ ਦੇ ਪ੍ਰਧਾਨ ਅਜਮੇਰ ਸਿੰਘ ਤੇ ਮੁੱਖ ਸੰਯੋਜਕ ਉਮ ਪ੍ਰਕਾਸ਼ ਸੈਣੀ ਹਾਜ਼ਿਰ ਸਨ।