Connect with us

Punjab

ਭਾਖੜਾ ਨਹਿਰ ਵਿੱਚ ਡਿੱਗੀ ਕਾਰ, ਗੋਤਾਖੋਰਾਂ ਵੱਲੋਂ ਡਰਾਈਵਰ ਦੀ ਤਲਾਸ਼ ਜਾਰੀ!

Published

on

ਭਾਖੜਾ ਨਹਿਰ ਸਰਹਿੰਦ ਫਲੋਟਿੰਗ ਰੈਸਟੋਰੈਂਟ ਨੇੜੇ ਇੱਕ ਕਾਰ ਨਹਿਰ ਵਿੱਚ ਡਿੱਗਣ ਦਾ ਮਾਮਲਾ ਸਾਹਮਣੇ ਆਇਆ ਹੈ| ਗੋਤਾਖੋਰਾਂ ਵੱਲੋਂ ਡਰਾਈਵਰ ਦੀ ਭਾਲ ਕੀਤੀ ਜਾ ਰਹੀ ਹੈ।
ਦੱਸਿਆ ਜਾ ਰਿਹਾ ਹੈ ਕਿ ਇਹ ਗੱਡੀ ਬੀਤੀ ਰਾਤ ਨਹਿਰ ਵਿੱਚ ਡਿੱਗੀ ਤੇ ਗੋਤਾਖੋਰਾਂ ਵੱਲੋਂ ਫਲੋਟਿੰਗ ਰੈਸਟੋਰੈਂਟ ਤੋਂ 2 ਕਿਲੋਮੀਟਰ ਮੀਟਰ ਅੱਗੇ ਤਕ ਭਾਲ ਕਰਦੇ ਹੋਏ ਸੌਢਾ ਹੈਡ ਕੋਲੋਂ ਗੱਡੀ ਨਹਿਰ ਵਿੱਚੋਂ ਬਰਾਮਦ ਕਰ ਲਈ ਗਈ, ਜਦੋਂਕਿ ਗੱਡੀ ਦੇ ਡਰਾਈਵਰ ਦੀ ਭਾਲ ਅਜੇ ਗੋਤਾਖਰਾਂ ਵੱਲੋਂ ਜਾਰੀ ਹੈ। ਕਾਰ ਚਾਲਕ ਮੰਡੀ ਗੋਬਿੰਦਗੜ੍ਹ ਦਾ ਦੱਸਿਆ ਜਾ ਰਿਹਾ ਹੈ।

ਨਹਿਰ ਵਿੱਚੋਂ ਗੱਡੀ ਕੱਢਣ ਵਾਲੇ ਗੋਤਾਖੋਰਾਂ ਨੇ ਦੱਸਿਆ ਕਿ ਉਹਨਾਂ ਵੱਲੋਂ ਬੜੀ ਮਿਹਨਤ ਨਾਲ ਇਹ ਕਾਰ ਨਹਿਰ ਵਿੱਚੋਂ ਕੱਢੀ ਗਈ ਹੈ। ਜਦ ਕਿ ਕਾਰ ਦਾ ਚਾਲਕ ਦੀ ਵੱਖ-ਵੱਖ ਥਾਵਾਂ ਤੇ ਗੋਤਾਖੋਰਾਂ ਵੱਲੋਂ ਭਾਲ ਕੀਤੀ ਜਾ ਰਹੀ।

ਉਧਰ ਫਤਿਹਗੜ੍ਹ ਸਾਹਿਬ ਦੇ ਡੀਐਸਪੀ ਗੁਰਨਾਜ ਸਿੰਘ ਨੇ ਦੱਸਿਆ ਕਿ ਇਹ ਘਟਨਾ ਰਾਤ ਵਾਪਰੀ ਤੇ ਕਿਸ ਤਰ੍ਹਾਂ ਇਹ ਗੱਡੀ ਨਹਿਰ ਵਿੱਚ ਡਿੱਗੀ ਇਸ ਬਾਰੇ ਵੈਰੀਫਾਈ ਕੀਤਾ ਜਾ ਰਿਹਾ ਹੈ ਜਦ ਕਿ ਗੱਡੀ ਨਹਿਰ ਵਿੱਚੋਂ ਕੱਢ ਲਈ ਗਈ ਹੈ ਤੇ ਗੋਤਾਖੋਰਾਂ ਦੀਆਂ ਵੱਖੋ ਵੱਖ ਥਾਵਾਂ ਤੇ ਟੀਮਾਂ ਬਣਾ ਕੇ ਕਾਰ ਚਾਲਕ ਦੀ ਭਾਲ ਕੀਤੀ ਜਾ ਰਹੀ।