India
ਭਾਰਤ ਦੀ ਆਬਾਦੀ 1.46 ਅਰਬ ‘ਤੇ ਪਹੁੰਚੀ
ਹਾਲ ਹੀ ਵਿਚ ਆਈ ਸੰਯੁਕਤ ਰਾਸ਼ਟਰ ਜਨਸੰਖਿਆ ਰਿਪੋਰਟ ਦੇ ਅਨੁਸਾਰ ਭਾਰਤ ਦੀ ਆਬਾਦੀ 2025 ਵਿੱਚ 1.46 ਅਰਬ ਤੱਕ ਪਹੁੰਚਣ ਦਾ ਅਨੁਮਾਨ ਹੈ, ਜੋ ਕਿ ਦੁਨੀਆ ਵਿੱਚ ਸਭ ਤੋਂ ਵੱਧ ਹੈ। ਇਸ ਇਲਾਵਾ ਰਿਪੋਰਟ ਵਿਚ ਖੁਲਾਸਾ ਕੀਤਾ ਗਿਆ ਹੈ ਕਿ ਦੇਸ਼ ਦੀ ਕੁੱਲ ਜਣੇਪਾ ਦਰ ਅਸਲ ਵਿਚ ਬਦਲ ਦਰ (replacement rate) ਤੋਂ ਹੇਠਾਂ ਆ ਗਈ ਹੈ। UNFPA ਦੀ 2025 ਸਟੇਟ ਆਫ ਵਰਲਡ ਪਾਪੂਲੇਸ਼ਨ ਰਿਪੋਰਟ ‘ਦ ਰੀਅਲ ਫਰਟੀਲਿਟੀ ਕ੍ਰਾਈਸਿਸ’ ਉਂਝ ਘਟਦੀ ਜਣੇਪਾ ਦਰ ਦੀ ਥਾਂ ਅਧੂਰੇ ਜਣੇਪਾ ਟੀਚਿਆਂ ਨੂੰ ਸੰਬੋਧਿਤ ਹੋਣ ਦੀ ਲੋੜ ’ਤੇ ਜ਼ੋਰ ਦਿੰਦੀ ਹੈ।
ਇਸ ਵਿਚ ਦਾਅਵਾ ਕੀਤਾ ਗਿਆ ਹੈ ਕਿ ਲੱਖਾਂ ਲੋਕ ਆਪਣੇ ਔਲਾਦ ਪੈਦਾ ਕਰਨ ਸਬੰਧੀ ਟੀਚੇ ਹਾਸਲ ਕਰਨ ਦੇ ਯੋਗ ਨਹੀਂ ਹਨ।ਰਿਪੋਰਟ ਮੁਤਾਬਕ ਅਸਲ ਸੰਕਟ ਇਹੋ ਹੈ, ਨਾ ਕਿ ਘੱਟ ਜਾਂ ਜ਼ਿਆਦਾ ਆਬਾਦੀ। ਇਸ ਦਾ ਜਵਾਬ ਵਡੇਰੇ ਜਣੇਪਾ ਮਾਮਲਿਆਂ ਵਿੱਚ ਹੈ – ਭਾਵ, ਕਿਸੇ ਵਿਅਕਤੀ ਦੀ ਕਾਮੁਕਤਾ, ਗਰਭ ਨਿਰੋਧ ਅਤੇ ਪਰਿਵਾਰ ਸ਼ੁਰੂ ਕਰਨ ਬਾਰੇ 150 ਫ਼ੀਸਦੀ ਆਜ਼ਾਦਾਨਾ ਅਤੇ ਸੂਚਿਤ ਚੋਣ ਕਰ ਸਕਣ ਦੀ ਯੋਗਤਾ। ਰਿਪੋਰਟ ਆਬਾਦੀ ਦੀ ਬਣਤਰ, ਜਣੇਪਾ ਸ਼ਕਤੀ ਅਤੇ ਜੀਵਨ ਸੰਭਾਵਨਾ ਵਿੱਚ ਮੁੱਖ ਤਬਦੀਲੀਆਂ ਦਾ ਵੀ ਖੁਲਾਸਾ ਕਰਦੀ ਹੈ, ਜੋ ਇੱਕ ਵੱਡੇ ਜਨਸੰਖਿਆ ਪਰਿਵਰਤਨ ਦਾ ਸੰਕੇਤ ਦਿੰਦੀ ਹੈ।
ਰਿਪੋਰਟ ਵਿੱਚ ਪਾਇਆ ਗਿਆ ਕਿ ਭਾਰਤ ਦੀ ਕੁੱਲ ਜਣੇਪਾ ਦਰ ਪ੍ਰਤੀ ਔਰਤ ਘਟ ਕੇ 1.9 ਜਨਮਾਂ ਤੱਕ ਰਹਿ ਗਈ ਹੈ, ਜੋ ਕਿ 2.1 ਦੇ ਤਬਦੀਲੀ ਦਰ (replacement rate) ਤੋਂ ਘੱਟ ਹੈ। ਇਸਦਾ ਮਤਲਬ ਹੈ ਕਿ ਔਸਤਨ ਭਾਰਤੀ ਔਰਤਾਂ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਆਬਾਦੀ ਦੇ ਆਕਾਰ ਨੂੰ ਬਣਾਈ ਰੱਖਣ ਲਈ ਲੋੜ ਤੋਂ ਘੱਟ ਬੱਚੇ ਪੈਦਾ ਕਰ ਰਹੀਆਂ ਹਨ, ਅਤੇ ਇਸ ਵਿਚ ਪਰਵਾਸ ਦੀ ਭੂਮਿਕਾ ਨਹੀਂ ਹੈ। ਜਨਮ ਦਰ ਘਟਣ ਦੇ ਬਾਵਜੂਦ, ਭਾਰਤ ਦੀ ਨੌਜਵਾਨ ਆਬਾਦੀ ਅਹਿਮ ਬਣੀ ਹੋਈ ਹੈ, ਜਿਹੜੀ 0-14 ਉਮਰ ਵਰਗ ਵਿੱਚ 24 ਫ਼ੀਸਦੀ, 10-19 ਉਮਰ ਵਰਗ ਵਿੱਚ 17 ਫ਼ੀਸਦੀ ਅਤੇ 10-24 ਉਮਰ ਵਰਗ ਵਿੱਚ 26 ਫ਼ੀਸਦੀ ਆਬਾਦੀ ਹੈ।
