ENTERTAINMENT
ਮਹਾਰਾਜਾ ਪਹਿਰਾਵੇ ‘ਚ ਦਿਲਜੀਤ ਆਏ ਨਜ਼ਰ

DILJIT DOSANJH : ਇਸ ਵਾਰ ਦਿਲਜੀਤ ਦੋਸਾਂਝ ਨੇ ਫੈਸ਼ਨ ਦੀ ਦੁਨੀਆ ਦੇ ਸਭ ਤੋਂ ਵੱਡੇ ਪ੍ਰੋਗਰਾਮ ਮੇਟ ਗਾਲਾ 2025 ਵਿੱਚ ਇਤਿਹਾਸ ਰਚਿਆ ਹੈ। ਉਹ ਇਸ ਵੱਕਾਰੀ ਸਮਾਗਮ ਵਿੱਚ ਸ਼ਾਮਲ ਹੋਣ ਵਾਲੇ ਪਹਿਲੇ ਪੰਜਾਬੀ ਗਾਇਕ ਅਤੇ ਅਦਾਕਾਰ ਹਨ। ਉਨ੍ਹਾਂ ਨੇ ਨਾ ਸਿਰਫ਼ ਆਪਣੇ ਸ਼ਾਨਦਾਰ ‘ਮਹਾਰਾਜਾ-ਪ੍ਰੇਰਿਤ’ ਪਹਿਰਾਵਿਆਂ ਵਿੱਚ ਪੰਜਾਬ ਦੇ ਵਿਰਸੇ ਨੂੰ ਪ੍ਰਦਰਸ਼ਿਤ ਕੀਤਾ, ਸਗੋਂ ਆਪਣੇ ਪਹਿਰਾਵੇ ਵਿੱਚ ਪੰਜਾਬੀ ਗੁਰਮੁਖੀ ਲਿਪੀ ਨੂੰ ਸ਼ਾਮਲ ਕਰਕੇ ਮਾਂ-ਬੋਲੀ ਅਤੇ ਸੱਭਿਆਚਾਰ ਦੀ ਇੱਕ ਵਿਲੱਖਣ ਪਛਾਣ ਵੀ ਸਥਾਪਿਤ ਕੀਤੀ।
MET GALA ‘ਚ ਪਹੁੰਚਣ ਵਾਲੇ ਦਿਲਜੀਤ ਪਹਿਲੇ ਪੰਜਾਬੀ ਹਨ। ਦਿਲਜੀਤ ਦੋਸਾਂਝ ਮਹਾਰਾਜਾ ਪਹਿਰਾਵੇ ‘ਚ ਨਜ਼ਰ ਆਏ ਹਨ। ਉਨ੍ਹਾਂ ਨੇ ਇਸ ਪਹਿਰਾਵੇ ‘ਚ ਸਾਰਿਆਂ ਦਾ ਦਿਲ ਜਿੱਤ ਲਿਆ ਹੈ। ਇਹ ਈਵੈਂਟ ਨਿਊਯਾਰਕ ‘ਚ ਹੋਇਆ ਅਤੇ ਨਾਲ ਹੀ ਹਾਲੀਵੁੱਡ ਤੋਂ ਇਲਾਵਾ ਬਾਲੀਵੁੱਡ ਦੇ ਕਈ ਵੱਡੇ ਚਿਹਰੇ ਵੀ ਸ਼ਾਮਲ ਹੋਏ।