Connect with us

Punjab

ਰੈਪਰ ਬਾਦਸ਼ਾਹ ਦਾ ਕੱਟਿਆ ਗਿਆ ਚਲਾਨ

Published

on

ਬਾਲੀਵੁੱਡ ਦੇ ਮਸ਼ਹੂਰ ਗਾਇਕ ਅਤੇ ਰੈਪਰ ਬਾਦਸ਼ਾਹ ਬਾਰੇ ਖ਼ਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਬਾਦਸ਼ਾਹ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨ ‘ਤੇ ਗੁਰੂਗ੍ਰਾਮ ‘ਚ ਭਾਰੀ ਜੁਰਮਾਨਾ ਭਰਨਾ ਪਿਆ ਸੀ। ਅਜਿਹੇ ‘ਚ ਸੋਸ਼ਲ ਮੀਡੀਆ ‘ਤੇ ਰੈਪਰ ਦੀ ਕਾਫੀ ਚਰਚਾ ਹੋ ਰਹੀ ਹੈ।

ਦੱਸਿਆ ਜਾ ਰਿਹਾ ਹੈ ਕਿ ਰੈਪਰ ਬਾਦਸ਼ਾਹ ਆਪਣੇ ਕੰਸਰਟ ਲਈ ਗੁਰੂਗ੍ਰਾਮ ਪਹੁੰਚ ਰਹੇ ਸਨ, ਜੋ ਕਿ ਏਰੀਆ ਮਾਲ ‘ਚ ਸੀ। ਉੱਥੇ ਪਹੁੰਚਣ ਲਈ ਬਾਦਸ਼ਾਹ ਨੇ ਗੱਡੀ ਨੂੰ ਗਲਤ ਸਾਈਡ ਚਲਾਉਣ ਲੱਗੇ, ਜਿਸ ਤੋਂ ਬਾਅਦ ਟ੍ਰੈਫਿਕ ਪੁਲਿਸ ਨੇ ਉਨ੍ਹਾਂ ਦਾ 15,000 ਰੁਪਏ ਚਲਾਨ ਕੱਟ ਦਿੱਤਾ ।

ਇਹ ਘਟਨਾ ਬਾਦਸ਼ਾਹ ਨਾਲ 15 ਦਸੰਬਰ 2024 (ਐਤਵਾਰ) ਨੂੰ ਵਾਪਰੀ। ਬਾਦਸ਼ਾਹ ਦਾ ਸਮਾਗਮ ਉਸੇ ਦਿਨ ਗੁਰੂਗ੍ਰਾਮ ਦੇ ਏਰੀਆ ਮਾਲ ਵਿੱਚ ਆਯੋਜਿਤ ਕੀਤਾ ਗਿਆ ਸੀ। ਬਾਦਸ਼ਾਹ ਨੂੰ ਇਸ ਕੰਸਰਟ ਲਈ ਜਾਂਦੇ ਸਮੇਂ ਟ੍ਰੈਫਿਕ ਨਿਯਮਾਂ ਦੀ ਸਹੀ ਢੰਗ ਨਾਲ ਪਾਲਣਾ ਨਾ ਕਰਨ ‘ਤੇ 15 ਹਜ਼ਾਰ ਰੁਪਏ ਦਾ ਜੁਰਮਾਨਾ ਭਰਨਾ ਪਿਆ।