India
ਲਾੜੀ ਵਿਆਹੁਣ ਜਾ ਰਿਹਾ ਲਾੜਾ ਚੜ੍ਹਿਆ ਪ੍ਰੇਮਿਕਾ ਦੇ ਅੜਿੱਕੇ

ਮੋਗਾ, 15 ਅਪ੍ਰੈਲ: ਜਗਸੀਰ ਸਿੰਘ ਤਿਆਰ ਹੋ ਕੇ ਆਪਣੀ ਲਾੜੀ ਨੂੰ ਵਿਆਹੁਣ ਚੱਲਿਆ ਸੀ। ਰਸਤੇ ਵਿੱਚ ਜਾਂਦੇ ਹੋਏ ਅਚਾਨਕ ਉਸ ਦੀ ਕਾਰ ਖ਼ਰਾਬ ਗਈ, ਕਾਰ ਵੀ ਉਸ ਥਾਂ ‘ਤੇ ਖਰਾਬ ਹੋਈ ਜਿੱਥੇ ਉਹ ਤੇ ਉਸ ਦੀ ਪ੍ਰੇਮਿਕਾ ਕੰਮ ਕਰਦੇ ਸਨ। ਇਸ ਦੌਰਾਨ ਉਸ ਦੀ ਪ੍ਰੇਮਿਕਾ ਦੀ ਨਜ਼ਰ ਲਾੜਾ ਬਣੇ ਪ੍ਰੇਮੀ ‘ਤੇ ਪਈ, ਤਾਂ ਉਹ ਆਪਣਾ ਆਪਾ ਖੋਹ ਬੈਠੀ। ਪ੍ਰੇਮਿਕਾ ਨੇ ਉਥੇ ਹੰਗਾਮਾ ਕਰ ਦਿੱਤਾ ਅਤੇ ਇਹ ਗੱਲ ਥਾਣੇ ਤੱਕ ਪਹੁੰਚ ਗਈ। ਦੱਸ ਦਈਏ ਕਿ ਦੋਵਾਂ ਦੇ ਲੰਮੇਂ ਸਮੇਂ ਤੋਂ ਪ੍ਰੇਮ ਸਬੰਧ ਸੀ । ਪਰ ਹੁਣ ਮੁੰਡਾ ਉਸਨੂੰ ਬਿਨਾਂ ਦੱਸੇ ਕਿਸੇ ਹੋਰ ਨਾਲ ਵਿਆਹ ਕਰਵਾਉਣ ਜਾ ਰਿਹਾ ਸੀ ਪਰ ਅਜਿਹਾ ਹੋਇਆ ਨਹੀਂ ।ਆਖਰ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਮਾਮਲਾ ਸੁਲਝਾ ਲਿਆ ਗਿਆ ਅਤੇ ਪੁਲਿਸ ਨੇ ਮੁੰਡੇ ਅਤੇ ਕੁੜੀ ਦਾ ਵਿਆਹ ਕਰਵਾ ਦਿੱਤਾ ।