Uncategorized
ਸ਼ੋਅ ਦੌਰਾਨ ਪੰਜਾਬੀ ਗਾਇਕ ਕਰਨ ਔਜਲਾ ਦੇ ਮਾਰੀ ਜੁੱਤੀ

KARAN AUJLA : ਬਾਲੀਵੁੱਡ ਗੀਤ ਤੌਬਾ-ਤੌਬਾ ਗਾਉਣ ਵਾਲੇ ਪੰਜਾਬੀ ਗਾਇਕ ਕਰਨ ਔਜਲਾ ਇਨ੍ਹੀਂ ਦਿਨੀਂ ਯੂਕੇ ਟੂਰ ‘ਤੇ ਹਨ। ਲੰਡਨ ‘ਚ ਉਨ੍ਹਾਂ ਦਾ ਕੰਸਰਟ ਚੱਲ ਰਿਹਾ ਸੀ। ਸ਼ੋਅ ਦੌਰਾਨ ਕਿਸੇ ਨੇ ਕਰਨ ਔਜਲਾ ਉੱਤੇ ਜੁੱਤੀ ਸੁੱਟ ਦਿੱਤੀ। ਗੁੱਸੇ ‘ਚ ਆਏ ਕਰਨ ਔਜਲਾ ਨੇ ਸਟੇਜ ਤੋਂ ਹੀ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਜੁੱਤੀ ਸੁੱਟਣ ਵਾਲੇ ਵਿਅਕਤੀ ਨੂੰ ਸਟੇਜ ‘ਤੇ ਆਉਣ ਦੀ ਚੁਣੌਤੀ ਵੀ ਦਿੱਤੀ।
ਅੰਤ ਵਿੱਚ ਉਨ੍ਹਾਂ ਨੌਜਵਾਨਾਂ ਨੂੰ ਅਜਿਹਾ ਨਾ ਕਰਨ ਦੀ ਅਪੀਲ ਕੀਤੀ। ਦਰਅਸਲ, ਉਹ ਲੰਡਨ ਸ਼ੋਅ ਦੌਰਾਨ ਸਟੇਜ ‘ਤੇ ਪਰਫਾਰਮ ਕਰ ਰਹੇ ਸੀ।
ਇਸ ਦੌਰਾਨ ਇੱਕ ਚਿੱਟੇ ਰੰਗ ਦੀ ਜੁੱਤੀ ਖੱਬੇ ਪਾਸਿਓਂ ਸਟੇਜ ਵੱਲ ਆਈ ਅਤੇ ਸਿੱਧੀ ਕਰਨ ਔਜਲਾ ਦੇ ਚਿਹਰੇ ‘ਤੇ ਲੱਗੀ। ਜਿਸ ਤੋਂ ਬਾਅਦ ਕਰਨ ਔਜਲਾ ਗੁੱਸੇ ‘ਚ ਆ ਗਿਆ।