Connect with us

Uncategorized

Police ਨੇ 2 ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ, ਬਰਾਮਦ ਹੋਏ ਕਈ ਚੋਰੀ ਦੇ ਫੋਨ

Published

on

PUNJAB : ਰੋਪੜ ਪੁਲਿਸ ਨੇ ਮੋਬਾਇਲ ਦੀ ਦੁਕਾਨ ਉਤੇ 35 ਲੱਖ ਰੁਪਏ ਦੇ ਮੋਬਾਇਲ ਚੋਰੀ ਕਰਨ ਦੀ ਵੱਡੀ ਘਟਨਾ ਨੂੰ ਅੰਜਾਮ ਦੇਣ ਵਾਲੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ।

ਪੁਲਿਸ ਨੇ ਗ੍ਰਿਫਤਾਰ ਕੀਤੇ ਦੋ ਨੋਜਵਾਨਾ ਤੋ ਸੈਂਕੜੇ ਮੋਬਾਇਲ ਫੋਨ ਤੇ ਹੋਰ 0ਸਮਾਨ ਵੀ ਬਰਾਮਦ ਕੀਤਾ ਹੈ । ਜਾਣਕਾਰੀ ਮੁਤਾਬਕ ਮੁਲਜ਼ਮਾਂ ਨੇ 24 ਅਗਸਤ ਨੂੰ ਇੱਕ ਮੋਬਾਈਲ ਫੋਨ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਸੀ ਅਤੇ ਦੁਕਾਨ ਤੋਂ 42 ਨਵੇਂ ਮੋਬਾਇਲ, 94 ਪੁਰਾਣੇ ਮੋਬਾਇਲ, 1 ਲੈਪਟਾਪ ਚੋਰੀ ਕਰ ਕੇ ਫਰਾਰ ਹੋ ਗਏ ਸੀ।

ਸਿਰਫ ਇਨ੍ਹਾਂ ਹੀ ਨਹੀਂ, ਪੁਲਿਸ ਨੇ ਮੁਲਜ਼ਮਾਂ ਕੋਲੋਂ ਚੋਰੀ ਕੀਤੀ 1 i10 ਕਾਰ, ਇੱਕ ਹਾਈਡ੍ਰੋਲਿਕ ਕਟਰ, ਇੱਕ ਪਲਾਜ਼ਮਾ ਕਟਰ, ਇੱਕ ਦੇਸੀ ਕੱਟਾ, 32 ਬੋਰ ਸਮੇਤ 6 ਜ਼ਿੰਦਾ ਰੋਂਦ ਅਤੇ ਇੱਕ ਦਾਤਰ ਵੀ ਬਰਾਮਦ ਕੀਤਾ ਹੈ ।

ਐੱਸ ਐੱਸ ਪੀ ਨੇ ਜਾਣਕਾਰੀ ਦਿੱਤੀ ਕੀ ਇਸ ਵੱਡੀ ਚੋਰੀ ਦੀ ਘਟਨਾ ਦੇ ਹੱਲ ਲਈ ਸਪੈਸ਼ਲ ਇੰਨਵੈਸਟੀਗੇਸ਼ਨ ਟੀਮ ਦਾ ਗਠਨ ਕੀਤਾ ਗਿਆ ਸੀ ਅਤੇ ਟੀਮ ਨੇ ਇਸ ਮਾਮਲੇ ਵਿਚ ਹੁਣ ਦੋਵੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ।ਫਿਲਹਾਲ ਮੁਲਜ਼ਮਾਂ ਦਾ ਰਿਮਾਂਡ ਹਾਸਲ ਕਰ ਕੇ ਪੁਲਿਸ ਵੱਲੋਂ ਜਾਂਚ ਕੀਤੀ ਜਾਵੇਗੀ।

Continue Reading