Punjab
ਸਿਹਤ ਵਿਭਾਗ ‘ਚ ਕੀਤੇ ਗਏ TRANSFERS, ਦੇਖੋ ਪੂਰੀ ਲਿਸਟ, ਕਿਸ ਨੂੰ ਮਿਲੀ ਕਿਹੜੀ ਜ਼ਿੰਮੇਵਾਰੀ…

ਹੁਸ਼ਿਆਰਪੁਰ 15 JUNE 2023 : ਪੰਜਾਬ ਸਰਕਾਰ ਨੇ ਸਿਹਤ ਵਿਭਾਗ ਵਿਚ ਸੇਵਾਵਾਂ ਨਿਭਾਅ ਰਹੇ 9 ਡਿਪਟੀ ਡਾਇਰੈਕਟਰਾਂ/ਸਿਵਲ ਸਰਜਨਾਂ/ਮੈਡੀਕਲ ਸੁਪਰਡੈਂਟਾਂ ਦੀਆਂ ਨਿਯੁਕਤੀਆਂ ਦੇ ਨਵੇਂ ਹੁਕਮ ਜਾਰੀ ਕੀਤੇ ਹਨ। ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਮੁਖੀ ਵਿਵੇਕ ਪ੍ਰਤਾਪ ਸਿੰਘ ਵੱਲੋਂ ਜਾਰੀ ਕੀਤੀ ਗਈ ਸੂਚੀ ਵਿੱਚ ਇਨ੍ਹਾਂ ਅਧਿਕਾਰੀਆਂ ਨੂੰ ਤੁਰੰਤ ਆਪਣੀਆਂ ਨਵੀਆਂ ਤਾਇਨਾਤੀਆਂ ’ਤੇ ਚਾਰਜ ਸੰਭਾਲਣ ਲਈ ਕਿਹਾ ਗਿਆ ਹੈ। ਜਿਨ੍ਹਾਂ ਅਧਿਕਾਰੀਆਂ ਨੂੰ ਇਹ ਜ਼ਿੰਮੇਵਾਰੀਆਂ ਮਿਲੀਆਂ ਹਨ, ਉਨ੍ਹਾਂ ਵਿੱਚ ਡਾ: ਵਿਜੇ ਕੁਮਾਰ ਸਿਵਲ ਸਰਜਨ ਅੰਮ੍ਰਿਤਸਰ, ਡਾ: ਕਿਰਨ ਬਾਲਾ ਡਿਪਟੀ ਡਾਇਰੈਕਟਰ ਦਫ਼ਤਰ ਡੀ.ਐੱਚ.ਐੱਸ., ਡਾ: ਇਕਬਾਲ ਕ੍ਰਿਸ਼ਨ ਡਿਪਟੀ ਡਾਇਰੈਕਟਰ ਦਫ਼ਤਰ ਡੀ.ਐੱਚ.ਐੱਸ., ਡਾ: ਜਗਪਾਲਇੰਦਰ ਸਿੰਘ ਮੈਡੀਕਲ ਸੁਪਰਡੈਂਟ ਮਾਤਾ ਕੌਸ਼ੱਲਿਆ ਹਸਪਤਾਲ ਪਟਿਆਲਾ, ਡਾ: ਅਦਿਤੀ ਸਲਾਰੀਆ ਸ਼ਾਮਿਲ ਹਨ | ਸਿਵਲ ਸਰਜਨ ਪਠਾਨਕੋਟ, ਡਾ: ਮਹੇਸ਼ ਕੁਮਾਰ ਆਹੂਜਾ ਸਿਵਲ ਸਰਜਨ ਮੁਹਾਲੀ, ਡਾ: ਕਿਰਨਦੀਪ ਕੌਰ ਮੈਡੀਕਲ ਸੁਪਰਡੈਂਟ ਈ.ਐਸ.ਆਈ. ਹਸਪਤਾਲ ਅੰਮ੍ਰਿਤਸਰ, ਡਾ: ਰਿਚਾ ਭਾਟੀਆ ਪੀ.ਐਮ.ਓ./ਬੀ.ਬੀ.ਐਮ.ਬੀ. ਨੰਗਲ ਅਤੇ ਡਾ: ਰੁਪਿੰਦਰ ਸਿੰਘ ਡਿਪਟੀ ਡਾਇਰੈਕਟਰ ਦਫ਼ਤਰ ਡੀ.ਐਚ.ਐਸ. ਤਾਇਨਾਤ ਕੀਤਾ ਗਿਆ ਹੈ।
