Connect with us

Punjab

ਸੀਐਮ ਪੰਜਾਬ ਅਤੇ ਅਕਾਲੀ ਪ੍ਰਧਾਨ ਸੁਖਬੀਰ ਬਾਦਲ ਨੇ ਛੋਟੇ ਘੱਲੂਘਾਰੇ ਦੇ ਸ਼ਹੀਦਾਂ ਨੂੰ ਕੀਤਾ ਸਿੱਜਦਾ

Published

on

ਅੱਜ ਦੇ ਦਿਨ ਛੋਟਾ ਘੱਲੂ ਘਾਰਾ ਦਾ ਸਾਕਾ ਹੋਇਆ ਸੀ। ਜੋ ਗੁਰਦਾਸਪੁਰ ਜ਼ਿਲ੍ਹੇ ਦੇ ਕਾਹਨੂੰਵਾਨ ਵਿੱਖੇ ਹੋਇਆ ਸੀ। ਜਿਸ ਵਿੱਚ ਬਹੁਤ ਸਾਰੇ ਸਿੰਘ-ਸਿੰਘਣੀਆਂ ਨੇ ਸ਼ਹੀਦੀਆਂ ਦਿੱਤੀਆਂ ਸਨ। ਉਨ੍ਹਾਂ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਪੰਜਾਬ ਦੇ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਟਵਿਟਰ ਤੇ ਟਵੀਟ ਕਰਦੇ ਹੋਏ ਕਿਹਾ ” ਸਿੱਜਦਾ ਹੈ ਛੋਟਾ ਘੱਲੂਘਾਰਾ ਦੇ ਉਨ੍ਹਾਂ ਮਹਾਨ ਸ਼ਹੀਦਾਂ ਨੂੰ ਜਿਨ੍ਹਾਂ ਨੇ ਸਿੱਖ ਕੌਮ ਦੀ ਰਾਖੀ ਲਈ ਆਪਣਾ ਆਪ ਵਾਰ ਦਿੱਤਾ। ਛੋਟਾ ਘੱਲੂਘਾਰਾ ‘ਚ ਮੁਗਲਾਂ ਨੇ ਵੱਡੇ ਪੱਧਰ ‘ਤੇ ਸਿੱਖਾਂ ਨੂੰ ਸ਼ਹੀਦ ਕੀਤਾ ਤੇ
ਉਸ ਸਮੇਂ ਦੇ ਲਾਹੌਰ ਗਵਰਨਰ ਯਾਹੀਆ ਖਾਨ ਅਤੇ ਸੂਬੇਦਾਰ
ਲੱਖਪਤ ਰਾਏ ਨੇ ਆਪਣੀਆਂ ਫੌਜਾਂ ਦੀ ਮਦਦ ਨਾਲ 1746 ਈਸਵੀ
ਨੂੰ ਮਈ-ਜੂਨ ਦੀ ਅੱਤ ਦੀ ਗਰਮੀ ‘ਚ ਕਰੀਬ 11,000 ਤੋਂ ਵੱਧ
ਸਿੰਘ-ਸਿੰਘਣੀਆਂ ਨੂੰ ਸ਼ਹੀਦ ਕਰਵਾਇਆ। ਸਿੱਖ ਕੌਮ ਦੇ ਇਹਨਾਂ
ਮਰਜੀਵੜਿਆਂ ਨੂੰ ਕੋਟਿ-ਕੋਟਿ ਪ੍ਰਣਾਮ। ਛੋਟਾ ਘੱਲੂਘਾਰਾ ਦੇ
ਸ਼ਹੀਦਾਂ ਨੂੰ ਕੋਟਿ ਕੋਟਿ ਪ੍ਰਣਾਮ।” ਤੇ ਹਰਸਿਮਰਤ ਬਾਦਲ ਨੇ ਵੀ ਟਵੀਟ ਕੀਤਾ “ਛੋਟੇ ਘੱਲੂਘਾਰੇ ਦੇ ਸਾਕੇ ‘ਚ ਕਾਹਨੂੰਵਾਨ ਛੰਭ, ਜ਼ਿਲ੍ਹਾ ਗੁਰਦਾਸਪੁਰ ਵਿਖੇ 7000 ਤੋਂ ਵੱਧ ਸਿੰਘਾਂ-ਸਿੰਘਣੀਆਂ ਸ਼ਹੀਦ ਹੋਏ ਅਤੇ 3000 ਤੋਂ ਵੱਧ ਨੂੰ ਦੀਵਾਨ ਲਖਪਤ ਰਾਏ ਨੇ ਲਾਹੌਰ ਲਿਜਾ ਕੇ ਤਸੀਹੇ
ਦੇ ਦੇ ਕੇ ਸ਼ਹੀਦ ਕੀਤਾ। ਮਈ 1746 ‘ਚ ਵਾਪਰੇ ਛੋਟੇ ਘੱਲੂਘਾਰੇ ਦੇ ਸਮੂਹ ਸ਼ਹੀਦਾਂ ਨੂੰ ਸਿਜਦਾ।” ਅਤੇ ਸੁਖਬੀਰ ਸਿੰਘ ਬਾਦਲ ਨੇ ਵੀ ਇਸ ਮੌਕੇ ਟਵੀਟ ਕੀਤਾ “ਮਈ 1746 ਨੂੰ ਕਾਹਨੂੰਵਾਨ ਛੰਭ, ਜ਼ਿਲ੍ਹਾ
ਗੁਰਦਾਸਪੁਰ ਵਿਖੇ ਸ਼ਹੀਦੀਆਂ ਦੇ ਕੇ ਸਿੱਖ ਇਤਿਹਾਸ ਦਾ ਇੱਕ ਯਾਦਗਾਰੀ ਅਧਿਆਇ ਲਿਖਣ ਵਾਲੇ ਸਮੂਹ ਸ਼ਹੀਦਾਂ ਨੂੰ ਨਿਮਰਤਾ ਸਹਿਤ
ਪ੍ਰਣਾਮ! ਸ਼ਹੀਦੀਆਂ ਭਰਿਆ ਇਹ ਮਾਣਮੱਤਾ ਇਤਿਹਾਸ ਕੌਮ ਨੂੰ ਪੀੜ੍ਹੀ ਦਰ ਪੀੜ੍ਹੀ ਪ੍ਰੇਰਦਾ ਰਹੇਗਾ।”