Connect with us

India

ਸੋਨ ਤਗਮਾ ਜਿੱਤਣ ਵਾਲੇ ਪ੍ਰਵੀਨ ਕੁਮਾਰ ਦੀ ਜਾਣੋ ਕਹਾਣੀ

Published

on

PARIS PARALYMPICS 2024 : ਪੈਰਿਸ ਪੈਰਾਲੰਪਿਕ ‘ਚ ਖਿਡਾਰੀ ਛਾਏ ਹੋਏ ਹਨ। ਹਾਲ ਹੀ ‘ਚ ਭਾਰਤ ਦੀ ਝੋਲੀ ਸੋਨ ਤਗਮਾ ਪਾਉਣ ਵਾਲੇ ਪ੍ਰਵੀਨ ਕੁਮਾਰ ਨੇ ਕਮਾਲ ਹੀ ਕਰ ਦਿੱਤਾ ਹੈ। ਪ੍ਰਵੀਨ ਨੇ ਉੱਚੀ ਛਾਲ ‘ਚ ਸਾਰਿਆਂ ਨੂੰ ਪਿੱਛੇ ਛੱਡ ਕੇ ਸੋਨ ਤਗਮਾ ਭਾਰਤ ਦੀ ਜਿੱਤ ਕੇ ਭਾਰਤ ਦੇ ਝੋਲੀ ਪਾਇਆ ਹੈ ।

ਪ੍ਰਵੀਨ ਨੂੰ 2.08 ਮੀਟਰ ਉੱਚੀ ਛਾਲ ‘ਚ ਸਫਲਤਾ ਮਿਲੀ ਹੈ।ਇਸ ਦੇ ਨਾਲ ਹੀ ਪ੍ਰਵੀਨ ਦਾ ਇਹ ਏਸ਼ੀਅਨ ਰਿਕਾਰਡ ਵੀ ਹੈ। ਉਹ ਪਹਿਲਾਂ ਏਸ਼ੀਆਈ ਐਥਲੀਟ ਹੈ। ਜਿਸਨੇ ਪੈਰਾਲੰਪਿਕ ‘ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਪ੍ਰਵੀਨ ਨੇ ਤਿੰਨ ਸਾਲ ਪਹਿਲਾਂ ਟੋਕੀਓ ‘ਚ ਆਪਣੇ ਪੈਰਾਲੰਪਿਕ ਡੈਬਯੂ ‘ਚ ਸਿਲਵਰ ਮੈਡਲ ਜਿੱਤਿਆ ਸੀ।

ਪ੍ਰਵੀਨ ਦਾ ਜਨਮ 15 ਮਈ 2003 ਨੂੰ ਹੋਇਆ ਸੀ…

ਪ੍ਰਵੀਨ ਦਾ ਜਨਮ ਉੱਤਰ ਪ੍ਰਦੇਸ਼ ਦੇ ਗੋਵਿੰਦਗੜ੍ਹ ‘ਚ 15 ਮਈ 2003 ਨੂੰ ਹੋਇਆ ਸੀ। ਪ੍ਰਵੀਨ ਦਾ ਪੈਰਾੳਲੰਪਿਕ ਤੱਕ ਪਹੁੰਚਣ ਦਾ ਸਫ਼ਰ ਸੌਖਾ ਨਹੀਂ ਸੀ, ਕਿਉਂਕਿ ਪ੍ਰਵੀਨ ਕੁਮਾਰ ਦਾ ਇੱਕ ਪੈਰ ਜਨਮ ਤੋਂ ਹੀ ਛੋਟਾ ਸੀ। ਇਸ ਦੇ ਬਾਵਜੂਦ ਕਦੇ ਵੀ ਪ੍ਰਵੀਨ ਨੇ ਆਪਣੇ ਹੌਂਸਲੇ ਨੂੰ ਘੱਟ ਨਹੀਂ ਹੋਣ ਦਿੱਤਾ।ਹਮੇਸ਼ਾ ਸੰਘਰਸ਼ ਕੀਤਾ ਤੇ ਲੜਦਾ ਰਿਹਾ, ਪਰ ਜਿਹੜਾ ਪ੍ਰਵੀਨ ਅੰਦਰ ਬਚਪਨ ਤੋਂ ਜਨੂਨ ਸੀ ਉਹ ਹੌਲੀ ਹੌਲੀ ਵੱਧਦਾ ਗਿਆ ਤੇ ਪ੍ਰਵੀਨ ਨੂੰ ਉਸਦੀ ਮੰਜ਼ਿਲ ਵੱਲ ਲੈ ਕੇ ਅੱਗੇ ਵੱਧਦਾ ਗਿਆ ਜਿਸ ਦਾ ਨਤੀਜਾ ਹੈ ਕਿ ਪ੍ਰਵੀਨ ਨੇ ਸੋਨ ਤਗਮ ਭਾਰਤ ਦੀ ਝੋਲੀ ਪਾਇਆ ਹੈ ।

ਪ੍ਰਦੀਪ ਸ਼ੁਰੂ ‘ਚ ਬਾਲੀਵਾਲ ਖੇਡਦਾ ਸੀ। .ਉਸ ਦੇ ਜ਼ਿੰਦਗੀ ਚ ਨਵਾਂ ਮੋੜ ਉਸ ਸਮੇਂ ਆਇਆ ਜਦੋਂ ੳਸੁਦ ਨੇ ਪਹਿਲੀ ਵਾਰ ਉੱਚੀ ਛਾਲ ਪ੍ਰਤੀਯੋਗਤਾ ‘ਚ ਭਾਗ ਲਿਆ। ਜਿਸ ਤੋਂ ਬਾਅਦ ਉਸ ਨੂੰ ਆਪਣੇ ‘ਤੇ ਹੋਰ ਯਕੀਨ ਹੋ ਗਿਆ । ਫਿਰਪ੍ਰਦੀਪ ਦੀ ਮੁਲਾਕਾਤ ਗਾਜ਼ਿਆਬਾਦ ‘ਚ ਇੱਕ ਖੇਡ ਆਯੋਜਨ ਦੇ ਦੌਰਾਨ ਪੈਰਾ ਐਥਲੈਟਿਕਸ ਕੋਚ ਡਾ. ਸ਼ਤਪਾਲ ਨਾਲ ਹੋਈ ਸੀ। ਪ੍ਰਵੀਨ ਨੇ ਉਨ੍ਹਾਂ ਦੇ ਕਹਿਣ ‘ਤੇ 1.8 ਮੀਟਰ ਛਾਲ ਲਗਾਈ ਸੀ। ਪ੍ਰਵੀਨ ਦਾ ਜਨੂੰਨ ਦੇਖ ਕੋਚ ਨੇ ਉਸ ਨੂੰ ਟ੍ਰੇਨਿੰਗ ਦੇਣ ਦਾ ਫੈਸਲਾ ਕੀਤਾ ਅਤੇ ਕੁਝ ਸਮੇਂ ਬਾਅਦ ਉਨ੍ਹਾਂ ਨੇ ਪ੍ਰਵੀਨ ਨੂੰ ਦਿੱਲੀ ਬੁਲਾਇਆ ਅਤੇ ਕੋਟਲਾ ਸਥਿਤ ਫਲੈਟ ਦੀ ਚਾਬੀ ਦੇ ਦਿੱਤੀ ਤੇ ਪ੍ਰਵੀਨ ਨੇ 4 ਸਾਲਾ ਤੋਂ ਲਗਾਤਾਰ ਆਪਣੀ ਪ੍ਰੈਕਟਿਸ ਕੀਤੀ ਅਤੇ ਪ੍ਰੈਕਟਿਸ ਦੌਰਾਨ ਉਹ ਆਪਣੇ ਘਰ ਵੀ ਕਦੇ – ਕਦੇ ਹੀ ਜਾਂਦਾ ਸੀ ।

ਹੁਣ ਤੱਕ ਕਿੰਨੇ ਜਿੱਤੇ ਤਗ਼ਮੇ..

ਪ੍ਰਵੀਨ ਕੁਮਾਰ ਨੇ ਸਾਲ 2019 ‘ਚ ਨੋਟਵਿਲ, ਸਵਿਜ਼ਰਲੈਂਡ ‘ਚ ਹੋਈਆਂ ਖੇਡਾਂ ‘ਚ ਸਿਲਵਰ ਮੈਡਲ ਜਿੱਆਿ। ਫਿਰ ਟੋਕੀਓ ਪੈਰਾਲੰਪਿ ‘ਚ 2020 ‘ਚ ਰਜਤ ਮੈਡਲ ਜਿੱਤਿਆ। 2021 ‘ਚ ਦੁਬਈ ‘ਚ ਗੋਲਡ ਮੈਡਲ ਜਿੱਤਿਆ। ਵਿਸ਼ਵ ਪੈਰਾ ਐਥਲੀਟ ਚੈਂਪੀਅਨਸ਼ਿਪ ‘ਚ 2023 ‘ਚ ਕਾਂਸੀ ਦਾ ਤਗਮਾ ਜਿੱਤਿਆ। ਹੁਣ ਪੈਰਿਸ ਪੈਰਾਓਲੰਪਿਕ ‘ਚ 2024 ‘ਚ ਗੋਲਡ ਮੈਡਲ ਜਿੱਤਿਆ। ਭਾਰਤ ਤਗਮਾ ਸੂਚੀ ‘ਚ 14ਵੇਂ ਸਥਾਨ ‘ਤੇ ਹੈ। ਭਾਰਤ ਦੀ ਝੋਲੀ 6 ਸੋਨੇ, 9 ਚਾਂਦੀ ਤੇ 11 ਕਾਂਸੀ ਦੇ ਤਗਮੇ ਪਾਏ ।