India
ਸ੍ਰੀ ਹਜੂਰ ਸਾਹਿਬ ਤੋਂ ਆਏ ਸਾਰੇ ਯਾਤਰੀ ਕੀਤੇ ਜਾ ਰਹੇ ਹਨ ਕੁਆਰਨਟੀਨ

- 221 ਯਾਤਰੀਆਂ ਨੂੰ ਕੀਤਾ ਜਾਵੇਗਾ ਸਰਕਾਰੀ ਕੇਂਦਰਾਂ ਵਿਚ ਇਕਾਂਤਵਾਸ
ਤਰਨਤਾਰਨ ਦੇ ਪਿੰਡ ਸੁਰ ਸਿੰਘ ਵਿਚ ਸ੍ਰੀ ਹਜੂਰ ਸਾਹਿਬ ਤੋਂ ਆਏ ਪੰਜ ਯਾਤਰੀਆਂ ਦਾ ਕੋਵਿਡ 19 ਟੈਸਟ ਪਾਜ਼ਿਟਵ ਆਉਣ ਮਗਰੋਂ ਅੰੰਮ੍ਰਿਤਸਰ ਜਿਲ•ੇ ਵਿਚ ਆਏ ਕਰੀਬ 221 ਯਾਤਰੀਆਂ ਨੂੰ ਸਰਕਾਰੀ ਕੇਂਦਰਾਂ ਵਿਚ ਏਕਾਂਤਵਾਸ ਕੀਤਾ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਸ. ਸ਼ਿਵਦੁਲਾਰ ਸਿੰਘ ਢਿਲੋਂ ਨੇ ਦੱਸਿਆ ਕਿ ਕੱਲ• ਤੱਕ ਆਏ ਸਾਰੇ ਯਾਤਰੀਆਂ ਦਾ ਡਾਕਟਰੀ ਨਿਰੀਖਣ ਕੀਤਾ ਗਿਆ ਸੀ ਅਤੇ ਸਾਰੇ ਯਾਤਰੀ ਹੀ ਤੰਦਰੁਸਤ ਪਾਏ ਗਏ ਸਨ, ਪਰ ਤਰਨਤਾਰਨ ਵਾਲੀ ਘਟਨਾ ਨੂੰ ਗੰਭੀਰਤਾ ਨਾਲ ਲੈਂਦੇ ਸਾਰੇ ਯਾਤਰੀਆਂ ਨੂੰ ਕੁਆਨਰਟਾਈਨ ਕੀਤਾ ਜਾ ਰਿਹਾ ਹੈ। ਉਨਾਂ ਦੱਸਿਆ ਕਿ ਯਾਤਰੀ ਠੀਕ ਕਾਰਨ ਉਨਾਂ ਨੂੰ ਘਰਾਂ ਵਿਚ ਹੀ ਇਕਾਂਤਵਾਸ ਕਰਨ ਦੀ ਹਦਾਇਤ ਕੀਤੀ ਗਈ ਸੀ, ਪਰ ਤਰਨਤਾਰਨ ਦੀ ਘਟਨਾ ਤੋਂ ਬਾਅਦ ਦੇਰ ਸ਼ਾਮ ਸਾਰੇ ਯਾਤਰੀਆਂ ਨੂੰ ਸਰਕਾਰੀ ਕੇਂਦਰਾਂ ਵਿਚ ਲਿਆਉਣ ਦੇ ਹੁਕਮ ਪ੍ਰਾਪਤ ਹੋਏ ਹਨ ਅਤੇ ਹੁਣ ਸਾਰੇ ਯਾਤਰੀਆਂ ਨੂੰ ਕੇਵਲ ਸਰਕਾਰੀ ਇਕਾਂਤਵਾਸ ਕੇਂਦਰਾਂ ਵਿਚ ਹੀ ਰੱਖਿਆ ਜਾਵੇਗਾ।
ਦੱਸਣਯੋਗ ਹੈ ਕਿ ਕੱਲ• ਭਾਵ 27 ਅਪ੍ਰੈਲ ਨੂੰ ਆਏ 179 ਯਾਤਰੀਆਂ ਨੂੰ ਤਾਂ ਅੰਮ੍ਰਿਤਸਰ ਕੇਂਦਰਾਂ ਵਿਚ ਇਕਾਂਤਵਾਸ ਲਈ ਲਿਆਂਦਾ ਜਾ ਚੁੱਕਾ ਹੈ ਅਤੇ 26 ਅਪ੍ਰੈਲ ਨੂੰ ਆਏ 42 ਯਾਤਰੀਆਂ ਨੂੰ ਉਨਾਂ ਦੇ ਘਰਾਂ ਤੋਂ ਲੈਣ ਲਈ ਟੀਮਾਂ ਪਹੁੰਚ ਚੁੱਕੀਆਂ ਹਨ, ਜੋ ਕਿ ਸ਼ਾਮ ਤੱਕ ਸਾਰੇ ਯਾਤਰੀ ਇਕਾਂਤਵਾਸ ਵਿਚ ਕਰ ਦਿੱਤੇ ਜਾਣਗੇ, ਤਾਂ ਜੋ ਜੇਕਰ ਇੰਨਾਂ ਵਿਚੋਂ ਕੋਈ ਵਾਇਰਸ ਦਾ ਸ਼ਿਕਾਰ ਹੋਵੇ ਤਾਂ ਉਹ ਵਾਇਰਸ ਅੱਗੇ ਨਾ ਫੈਲ ਸਕੇ।