Connect with us

Punjab

ਸੜਕ ਹਾਦਸੇ ‘ਚ ਪੰਜਾਬ ਨੌਜਵਾਨ ਦੀ ਕੈਨੇਡਾ ‘ਚ ਮੌਤ

Published

on

ਇਸ ਵੇਲੇ ਦੀ ਦੁਖਦਾਇਕ ਖਬਰ ਫਿਰੋਜ਼ਪੁਰ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ। ਜਿਥੋਂ ਦੇ ਪਿੰਡ ਚੱਕ ਸਾਧੂ ਵਾਲਾ ਦਾ ਰਹਿਣ ਵਾਲਾ ਸਾਰਜ ਸਿੰਘ ਜੋ 7 ਮਹੀਨੇ ਪਹਿਲਾਂ ਰੋਜੀ ਰੋਟੀ ਕਮਾਉਣ ਲਈ ਆਪਣੀ ਪਤਨੀ ਨਾਲ ਕਨੇਡਾ ਗਿਆ ਸੀ। ਜਿਸਦੀ ਹਾਦਸੇ ਦੌਰਾਨ ਮੌਤ ਹੋ ਗਈ ਹੈ। ਪਿਛੇ ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੈ। ਪਰਿਵਾਰ ਵੱਲੋਂ ਮੰਗ ਕੀਤੀ ਜਾ ਰਹੀ ਹੈ। ਕਿ ਮ੍ਰਿਤਕ ਸਾਰਜ ਸਿੰਘ ਦੀ ਮ੍ਰਿਤਕ ਦੇਹ ਨੂੰ ਉਸਦੇ ਜੱਦੀ ਪਿੰਡ ਲਿਆਂਦਾ ਜਾਵੇ।

ਫਿਰੋਜ਼ਪੁਰ ਦੇ ਪਿੰਡ ਚੱਕ ਸਾਧੂ ਵਾਲਾ ਦੇ ਰਹਿਣ ਵਾਲੇ ਇੱਕ ਨੌਜਵਾਨ ਦੀ ਕਨੇਡਾ ਵਿੱਚ ਹਾਦਸੇ ਦੌਰਾਨ ਮੌਤ ਹੋ ਗਈ ਹੈ। ਇਸ ਦੌਰਾਨ ਜਦੋਂ ਪਰਿਵਾਰ ਨਾਲ ਗੱਲਬਾਤ ਕੀਤੀ ਗਈ ਤਾਂ ਜਾਣਕਾਰੀ ਦਿੰਦਿਆਂ ਮ੍ਰਿਤਕ ਸਾਰਜ ਸਿੰਘ ਦੇ ਚਾਚਾ ਮੇਜਰ ਸਿੰਘ ਨੇ ਦੱਸਿਆ ਕਿ ਸਾਰਜ 7 ਮਹੀਨੇ ਪਹਿਲਾਂ ਰੋਜੀ ਰੋਟੀ ਲਈ ਆਪਣੀ ਪਤਨੀ ਨਾਲ ਕਨੇਡਾ ਗਿਆ ਸੀ। ਜੋ ਕਨੇਡਾ ਦੇ ਸਰੀ ਚ੍ਹ ਰਹਿ ਰਿਹਾ ਸੀ। ਜਿਥੇ ਉਹ ਕੰਮ ਤੇ ਜਾਣ ਲਈ ਬੱਸ ਅੱਡੇ ਤੇ ਬੈਠਾ ਹੋਇਆ ਸੀ ਕਿ ਅਚਾਨਕ ਇੱਕ ਪਿਕਾ ਗੱਡੀ ਆਈ ਅਤੇ ਸਾਰਜ ਸਿੰਘ ਨੂੰ ਦਰੜ ਗਈ ਜਿਸ ਦੌਰਾਨ ਉਸਦੀ ਮੌਤ ਹੋ ਗਈ। ਉਨ੍ਹਾਂ ਕਿਹਾ ਗੱਡੀ ਇਨੀਂ ਤੇਜ ਸੀ ਕਿ ਗੱਡੀ ਇੱਕ ਘਰ ਅੰਦਰ ਜਾ ਵੜੀ। ਪਰਿਵਾਰ ਨੇ ਦੱਸਿਆ ਕਿ ਸਾਰਜ ਇੱਕ ਭੈਣ ਦਾ ਇਕਲੌਤਾ ਭਰਾ ਸੀ। ਜਿਸਦਾ ਇੱਕ ਛੋਟਾ ਜਿਹਾ ਬੱਚਾ ਵੀ ਹੈ। ਸਾਰਜ ਸਿੰਘ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਅਤੇ ਸਾਰਜ ਸਿੰਘ ਬਜੁਰਗ ਮਾਂ ਦਾ ਇਕੱਲਾ ਸਹਾਰਾ ਸੀ। ਜਿਸਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਪੰਜਾਬ ਸਰਕਾਰ ਅੱਗੇ ਗੁਹਾਰ ਲਗਾਈ ਹੈ। ਕਿ ਸਾਰਜ ਸਿੰਘ ਦੀ ਮ੍ਰਿਤਕ ਦੇਹ ਨੂੰ ਉਸਦੇ ਪਿੰਡ ਲਿਆਉਣ ਲਈ ਪਰਿਵਾਰ ਦੀ ਮਦਦ ਕੀਤੀ ਜਾਵੇ।