Haryana
ਹਰਿਆਣਾ ਵਿੱਚ ਇੱਕੋ ਪਰਿਵਾਰ ਦੇ ਸਾਰੇ ਮੈਂਬਰ ਕੋਰੋਨਾ ਪਾਜ਼ਿਟਿਵ, ਘਰ ‘ ਚ ਇਕੱਲੀ ਰਹਿ ਗਈ 11 ਸਾਲ ਦੀ ਬੱਚੀ

ਫ਼ਰੀਦਾਬਾਦ, 13 ਮਈ : ਕੋਰੋਨਾ ਵਾਇਰਸ ਦਾ ਕਹਿਰ ਦੁਨੀਆ ਭਰ ਵਿੱਚ ਦਿਨੋਂ ਦਿਨ ਵਧਦਾ ਜਾ ਰਿਹਾ ਹੈ। ਹਰਿਆਣਾ ‘ਚ ਵੀ ਕੋਰੋਨਾ ਦੇ ਮਾਮਲਿਆਂ ਵਿੱਚ ਲਗਾਤਾਰ ਇਜ਼ਾਫ਼ ਹੁੰਦਾ ਜਾ ਰਿਹਾ ਹੈ। ਜ਼ਿਲ੍ਹੇ ਵਿਚ ਇਕ ਪੂਰਾ ਪਰਿਵਾਰ ਕੋਰੋਨਾ ਦੀ ਲਪੇਟ ਵਿਚ ਆ ਗਿਆ। ਘਰ ਵਿਚ ਇਕੱਲੀ 11 ਸਾਲ ਦੀ ਬੱਚੀ ਰਹਿ ਗਈ। ਉਸ ਦੇ ਘਰ ਵਿਚ ਉਸ ਦੇ ਰਿਸ਼ਤੇਦਾਰ ਆਉਣ ਲਈ ਤਿਆਰ ਨਹੀਂ ਹਨ। ਅਜਿਹੇ ਵਿਚ ਗੁਆਂਢੀ ਬੇਸ਼ੱਕ ਘਰ ਅੰਦਰ ਨਹੀਂ ਜਾ ਪਾ ਰਹੇ ਪਰ ਬਾਹਰ ਤੋਂ ਹੀ ਬੱਚੀ ਦੀ ਮਦਦ ਕਰ ਰਹੇ ਹਨ ਤੇ ਖਾਣਾ ਪਹੁੰਚਾ ਰਹੇ ਹਨ। ਵੀਡੀਓ ਕਾਲ ਕਰ ਰਹੇ ਹਨ। ਬੱਚੀ ਨੂੰ ਕੋਈ ਤਕਲੀਫ਼ ਨਾ ਹੋਵੇ, ਉਸ ਦੇ ਗੁਆਂਢੀ ਹਰ ਸੰਭਵ ਮਦਦ ਕਰਨ ਲਈ ਤਿਆਰ ਹਨ। ਹੁਣ ਹਰਿਆਣਾ ਵਿੱਚ ਕੋਰੋਨਾ ਦੇ ਕੁੱਲ ਮਾਮਲੇ 730 ਹੋ ਚੁੱਕੇ ਹਨ।