Connect with us

Punjab

ਪੋਂਗ ਡੈਮ ‘ਚ ਹਿਮਾਚਲ ਤੋਂ 1ਲੱਖ 48 ਹਜ਼ਾਰ ਕਿਉਸਿਕ ਪਾਣੀ ਛੱਡਿਆ ਗਿਆ

Published

on

ਹੁਸ਼ਿਆਰਪੁਰ ,15 ਅਗਸਤ 2023 : ਹਿਮਾਚਲ ਵਿਚ ਲਗਾਤਾਰ ਹੋ ਰਹੀ ਬਾਰਿਸ਼ ਦੇ ਚਲਦੇ ਹੁਣ ਜਿੱਥੇ ਪੰਜਾਬ ਵਿੱਚ ਹੜਾ ਦਾ ਮਾਹੌਲ ਬਣਿਆ ਹੋਇਆ ਹੈ ਉਥੇ ਹੀ ਪੋਂਗ ਡੈਮ ਦੀ ਮਹਾਰਾਣਾ ਪ੍ਰਤਾਪ ਝੀਲ ਦਾ ਅੱਜ ਵਾਟਰ ਲੇਬਲ 1399.70 ਦੇ ਕਰੀਬ ਪਹੁੰਚ ਗਿਆ ਹੈ| ਜਿੱਥੇ ਝੀਲ ਵਿਚ ਲਗਾਤਾਰ ਪਾਣੀ ਦਾ ਆਮਦ ਵੱਧ ਰਿਹਾ ਹੈ ਉਥੇ ਹੀ ਪੋਂਗ ਡੈਮ ਵਿੱਚ ਹਿਮਾਚਲ ਤੋਂ 1ਲੱਖ 48 ਹਜ਼ਾਰ ਕਿਉਸਿਕ ਪਾਣੀ ਆ ਰਿਹਾ ਹੈ ਤੇ ਪੋਂਗ ਡੈਮ ਤੋਂ 1 ਲੱਖ 48 ਹਜ਼ਾਰ ਦੇ ਕਰੀਬ ਪਾਣੀ ਸਪੇਲਵੇ ਰਾਹੀਂ ਸ਼ਾਹ ਨਹਿਰ ਬੈਰਾਜ ਰਹੀ ਬਿਆਸ ਨਦੀ ਵਿਚ ਛੱਡਿਆ ਜਾ ਰਿਹਾ ਹੈ ਗੱਲ ਕੀਤੀ ਜਾਵੇ ਤਾਂ ਦੋ ਦਿਨ ਵਿਚ ਪੋਂਗ ਡੈਮ ਦੀ ਮਹਾਰਾਣਾ ਪ੍ਰਤਾਪ ਝੀਲ ਦਾ ਵਾਟਰ ਲੇਬਲ 15 ਫਿਟ ਵਧਾਇਆ ਹੈ ਜੋ ਅੱਜ ਖ਼ਤਰੇ ਦੇ ਨਿਸ਼ਾਨ 10 ਫੁੱਟ ਥੱਲੇ ਚਲ ਰਿਹਾ ਹੈ|