Corona Virus
ਦੁਕਾਨਦਾਰਾਂ, ਪੁਲਿਸ ਕਰਮਚਾਰੀਆਂ ਦੀ ਜਾਂਚ ਲਈ ਬਣਾਈਆਂ ਗਈਆਂ 11 ਮੈਡੀਕਲ ਟੀਮਾਂ

ਕੋਰੋਨਾ ਦੇ ਵੱਧਦੇ ਪ੍ਰਭਾਵ ਨੂੰ ਵੇਖਦੇ ਹੋਏ ਪਿਛਲੇ ਦਿਨੀਂ ਕੇਂਦਰ ਸਰਕਾਰ ਵੱਲੋਂ ਚੰਡੀਗੜ੍ਹ ‘ਦ ਸਿਟੀ ਬਿਊਟੀਫੁਲ’ ਨੂੰ ਹੋਟਸਪੋਟ ਐਲਾਨਿਆ ਗਿਆ ਹੈ। ਜਿਸਦੇ ਮੱਦੇਨਜ਼ਰ ਚੰਡੀਗੜ੍ਹ ਵਿੱਚ 11 ਮੈਡੀਕਲ ਟੀਮਾਂ ਗਠਿਤ ਕੀਤੀਆਂ ਗਈਆਂ ਹਨ, ਜੋ ਬੱਸ ਡਰਾਇਵਰਾਂ, ਦੁਕਾਨਦਾਰਾਂ, delivery boys hawker, ਪੁਲਿਸ ਕਰਮਚਾਰੀਆਂ ਦੇ ਨਾਲ ਨਾਲ ਉਨ੍ਹਾਂ ਲੋਕਾਂ ਦੀ ਜਾਂਚ ਕਰਨਗੀਆਂ ਜੋ ਜਰੂਰਤਮੰਦ ਲੋਕਾਂ ਵਿੱਚ ਰਾਸ਼ਨ ਵੰਡ ਰਹੇ ਹਨ।
ਇਸ ਸਬੰਧੀ IAS ਮਨੋਜ ਪਰੀਦਾ ਨੇ ਟਵੀਟ ਕਰਕੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੇ ਦੱਸਿਆ ਕਿ ਇਹ ਮੈਡੀਕਲ ਟੀਮਾਂ ਕੋਰੋਨਾ ਵਿਰੁੱਧ ਲੜਾਈ ਲੜ ਰਹੇ ਲੋਕਾਂ ਦੀ ਜਾਂਚ ਕਰਨਗੀਆਂ।