Punjab
ਬਰਨਾਲਾ-ਬਠਿੰਡਾ ਨੈਸ਼ਨਲ ਹਾਈਵੇ ਤਪਾ ਮੰਡੀ ਤੇ 12 ਗੱਡੀਆਂ ‘ਚ ਹੋਈ ਟੱਕਰ
29 ਜਨਵਰੀ 2024: ਬਰਨਾਲਾ-ਬਠਿੰਡਾ ਨੈਸ਼ਨਲ ਹਾਈਵੇ ਤੇ ਉਸ ਸਮੇਂ ਵੱਡਾ ਸੜਕੀ ਹਾਦਸਾ ਹੋ ਗਿਆ,ਜਦ ਧੁੰਦ ਅਤੇ ਇੱਕ ਖਰਾਬ ਟਰੱਕ ਦੇ ਪੁਲ ਉੱਪਰ ਖੜਨ ਕਾਰਨ 12 ਗੱਡੀਆਂ ਆਪਸ ਵਿੱਚੋ ਟਕਰਾ ਗਈਆਂ। ਜਿਸ ਵਿੱਚ ਸੱਤ ਗੱਡੀਆਂ ਲਾੜੇ ਸਮੇਤ ਇੱਕ ਬਰਾਤ ਦੀਆਂ ਵੀ ਸਨ।
ਇਸ ਮੌਕੇ ਸੜਕੀ ਹਾਦਸੇ ਦਾ ਸ਼ਿਕਾਰ ਹੋਏ ਕਾਰ ਚਲਕਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਆਪਣੀ ਬਰਾਤ ਰਾਹੀਂ ਵਾਪਸ ਪਟਿਆਲਾ ਤੋਂ ਹਨੂੰਮਾਨਗੜ੍ਹ (ਰਾਜਸਥਾਨ) ਜਾ ਰਹੇ ਸਨ। ਜਦ ਬਠਿੰਡਾ ਸਾਈਡ ਤੇ ਤਪਾ ਮੰਡੀ ਦੇ ਪੁੱਲ ਉੱਪਰ ਪਹੁੰਚੇ ਤਾਂ ਸਾਹਮਣੇ ਇੱਕ ਖਰਾਬ ਟਰੱਕ ਖੜਾ ਸੀ ਜਿਸ ਵਿੱਚ ਅਚਾਨਕ ਗੱਡੀਆਂ ਵੱਜ ਗਈਆਂ।
ਇਸ ਸੜਕ ਹਾਦਸੇ ਵਿੱਚ ਬਰਾਤ ਦੀਆਂ ਸੱਤ ਦੇ ਕਰੀਬ ਗੱਡੀਆਂ ਨੁਕਸਾਨੀਆਂ ਗਈਆਂ ਹਨ।
ਅਤੇ ਹੋਰ ਵੀ ਗੱਡੀਆਂ ਸਮੇਤ ਕੁੱਲ 12 ਗੱਡੀਆਂ ਦਾ ਆਪਸੀ ਸੜਕੀ ਹਾਦਸੇ ਕਾਰਨ ਕਾਰਾਂ ਦਾ ਲੱਖਾਂ ਦਾ ਨੁਕਸਾਨ ਹੋ ਗਿਆ ਹੈ। ਪਰ ਜਾਨੀ ਨੁਕਸਾਨ ਤੋਂ ਬਚਾ ਰਿਹਾ।
ਇਸ ਮੌਕੇ ਪੀੜਤਾਂ ਨੇ ਸੜਕ ਹਾਦਸੇ ਦੇ ਜਿੰਮੇਦਾਰ ਵਿਅਕਤੀ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ।
ਦੂਜੇ ਪਾਸੇ ਇਸ ਮਾਮਲੇ ਦੀ ਤਪਾ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਅਤੇ ਟਰੈਫਿਕ ਨੂੰ ਖੁਲਵਾ ਦਿੱਤਾ ਗਿਆ ਹੈ ਤਾਂ ਜੋ ਕੋਈ ਹੋਰ ਵੱਡਾ ਸੜ ਕੇ ਹਾਦਸਾ ਨਾ ਹੋ ਸਕੇ।
ਇਸ ਮੌਕੇ ਪਹੁੰਚੀ ਪੁਲਿਸ ਅਧਿਕਾਰੀ ਗੁਰਪਿਆਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸੜਕੀ ਹਾਦਸਾ ਧੁੰਦਾ ਤੇ ਅਵਾਰਾ ਪਸ਼ੂ ਕਾਰਨ ਹੋਇਆ ਹੈ। ਜਿਸਦੀ ਜਾਂਚ ਕੀਤੀ ਜਾ ਰਹੀ ਹੈ।