Amritsar
ਗੁਰੂ ਨਗਰੀ ਵਿੱਚ ਕੋਰੋਨਾ ਦੇ 15 ਨਵੇਂ ਕੇਸ ਆਏ ਸਾਹਮਣੇ

ਅੰਮ੍ਰਿਤਸਰ, 05 ਮਈ (ਮਲਕੀਤ ਸਿੰਘ): ਪੰਜਾਬ ਵਿੱਚ ਕੋਰੋਨਾ ਨੇ ਹਰ ਜ਼ਿਲ੍ਹੇ ਵਿੱਚ ਆਪਣੇ ਪੈਰ ਪਸਾਰ ਰੱਖੇ ਹਨ, ਪਰ ਗੁਰੂ ਨਗਰੀ ਅੰਮ੍ਰਿਤਸਰ ਕੋਰੋਨਾ ਦਾ ਗੜ੍ਹ ਬਣ ਚੁੱਕੀ ਹੈ। ਅੰਮ੍ਰਿਤਸਰ ਵਿੱਚ ਕੋਰੋਨਾ ਵਾਇਰਸ ਦੇ 15 ਨਵੇਂ ਕੇਸ ਸਾਹਮਣੇ ਆਏ ਹਨ। ਇਹ 15 ਕੇਸ ਸ਼੍ਰੀ ਹਜ਼ੂਰ ਸਾਹਿਬ ਤੋਂ ਪਰਤੇ ਸ਼ਰਧਾਲੂਆਂ ਦੇ ਹਨ। ਇਸ ਨਾਲ ਅੰਮ੍ਰਿਤਸਰ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 226 ਹੋ ਗਈ ਹੈ।