Connect with us

World

ਤੁਰਕੀ-ਸੀਰੀਆ ‘ਚ 15 ਹਜ਼ਾਰ ਮੌਤਾਂ, ਸੀਰੀਆ ‘ਚ 3 ਲੱਖ ਲੋਕ ਹੋਏ ਬੇਘਰ

Published

on

ਤੁਰਕੀ ਅਤੇ ਸੀਰੀਆ ‘ਚ ਸੋਮਵਾਰ ਨੂੰ ਆਏ 3 ਵੱਡੇ ਭੂਚਾਲ ਨੇ ਭਾਰੀ ਤਬਾਹੀ ਮਚਾਈ ਹੈ। AFP ਖਬਰਾਂ ਮੁਤਾਬਕ ਦੋਹਾਂ ਦੇਸ਼ਾਂ ‘ਚ ਮਰਨ ਵਾਲਿਆਂ ਦੀ ਗਿਣਤੀ 15 ਹਜ਼ਾਰ ਨੂੰ ਪਾਰ ਕਰ ਗਈ ਹੈ। ਜ਼ਖਮੀਆਂ ਦੀ ਗਿਣਤੀ 40 ਹਜ਼ਾਰ ਦੇ ਕਰੀਬ ਪਹੁੰਚ ਗਈ ਹੈ। WHO ਅਤੇ UN ਸਮੇਤ ਦੁਨੀਆ ਭਰ ਦੇ 70 ਤੋਂ ਵੱਧ ਦੇਸ਼ ਮਦਦ ਲਈ ਅੱਗੇ ਆਏ ਹਨ। ਸਥਾਨਕ ਮੀਡੀਆ ਮੁਤਾਬਕ ਸੀਰੀਆ ‘ਚ 3 ਲੱਖ ਲੋਕ ਆਪਣੇ ਘਰ ਛੱਡਣ ਲਈ ਮਜ਼ਬੂਰ ਹੋਏ ਹਨ।

ਤੁਰਕੀ ਵਿੱਚ ਟਵਿੱਟਰ ਸੇਵਾ ਬਹਾਲ ਕੀਤੀ ਗਈ
ਤੁਰਕੀ ਵਿੱਚ ਸਰਕਾਰ ਨੇ ਇੱਕ ਵਾਰ ਫਿਰ ਟਵਿਟਰ ਸੇਵਾ ਬਹਾਲ ਕਰ ਦਿੱਤੀ ਹੈ। ਸਰਕਾਰ ਨੇ ਟਵਿੱਟਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਉਨ੍ਹਾਂ ਨੂੰ ਗਲਤ ਜਾਣਕਾਰੀ ਅਤੇ ਸਮੱਗਰੀ ਨੂੰ ਹਟਾਉਣ ਬਾਰੇ ਨਿਯਮਾਂ ਦੀ ਯਾਦ ਦਿਵਾਈ। ਦਰਅਸਲ ਬੁੱਧਵਾਰ ਨੂੰ ਤੁਰਕੀ ‘ਚ ਟਵਿਟਰ ਨੂੰ ਬਲਾਕ ਕਰ ਦਿੱਤਾ ਗਿਆ ਸੀ।

ਤੁਰਕੀ ਵਿੱਚ 9,057 ਲੋਕਾਂ ਦੀ ਜਾਨ ਜਾ ਚੁੱਕੀ ਹੈ ਅਤੇ 35 ਹਜ਼ਾਰ ਤੋਂ ਵੱਧ ਲੋਕ ਜ਼ਖਮੀ ਹੋਏ ਹਨ।
ਸੀਰੀਆ ਵਿੱਚ ਲਗਭਗ 3,000 ਲੋਕ ਮਾਰੇ ਗਏ ਅਤੇ 4,000 ਤੋਂ ਵੱਧ ਜ਼ਖਮੀ ਹੋਏ।
ਵਰਲਡ ਫੂਡ ਪ੍ਰੋਗਰਾਮ ਨੇ ਕਿਹਾ ਹੈ ਕਿ ਉਸ ਕੋਲ ਸੀਰੀਆ ਦੇ ਲੋਕਾਂ ਨੂੰ ਇੱਕ ਹਫ਼ਤੇ ਤੱਕ ਖਾਣ ਲਈ ਕਾਫ਼ੀ ਭੋਜਨ ਹੈ।
ਤੁਰਕੀ ਵਿੱਚ 8 ਹਜ਼ਾਰ ਤੋਂ ਵੱਧ ਲੋਕਾਂ ਨੂੰ ਬਚਾਇਆ ਗਿਆ ਹੈ। ਬਚਾਅ ਕਾਰਜ ਲਈ 60 ਹਜ਼ਾਰ ਤੋਂ ਵੱਧ ਬਚਾਅ ਕਰਮੀਆਂ ਨੂੰ ਤਾਇਨਾਤ ਕੀਤਾ ਗਿਆ ਹੈ।