Connect with us

Corona Virus

ਆਜੀਵਿਕਾ’ ਮਿਸ਼ਨ ਤਹਿਤ ਸਵੈ-ਸਹਾਈ ਗਰੁੱਪਾਂ ਨੇ ਤਿਆਰ ਕੀਤੇ 15 ਹਜ਼ਾਰ ਮਾਸਕ

Published

on

ਕਪੂਰਥਲਾ, 3 ਮਈ : ਕੋਰੋਨਾ ਖ਼ਿਲਾਫ਼ ਜੰਗ ਵਿਚ ਸੂਬੇ ਦੇ ਪਿੰਡਾਂ ਦੀਆਂ ਔਰਤਾਂ ਵੱਲੋਂ ਵੀ ਅਹਿਮ ਯੋਗਦਾਨ ਪਾਇਆ ਜਾ ਰਿਹਾ ਹੈ।ਕਪੂਰਥਲਾ ਜ਼ਿਲੇ ਵਿਚ ‘ਆਜੀਵਿਕਾ’ ਮਿਸ਼ਨ ਤਹਿਤਸਵੈ-ਸਹਾਇਤਾ ਗਰੁੱਪਾਂ ਨਾਲ ਸਬੰਧਤ ਔਰਤਾਂ ਵੱਲੋਂ ਸੇਫਟੀ ਮਾਸਕ ਤਿਆਰ ਕੀਤੇ ਜਾ ਰਹੇ ਹਨ। ਇਹ ਮਾਸਕ ਕੋਰੋਨਾ ਖਿਲਾਫ਼ ਲੜਾਈ ਲੜਨ ਵਾਲੇ ਯੋਧੇ, ਜਿਨਾਂਵਿਚ ਮੈਡੀਕਲ ਸਟਾਫ, ਵਲੰਟੀਅਰ ਅਤੇ ਸਫ਼ਾਈ ਕਰਮੀ ਸ਼ਾਮਿਲ ਹਨ, ਨੂੰ ਦਿੱਤੇ ਜਾ ਰਹੇ ਹਨ। ਇਸ ਤੋਂ ਇਲਾਵਾ ਪਿੰਡਾਂ ਵਿਚ ਕੰਮ ਕਰਨ ਵਾਲੇ ਮਗਨਰੇਗਾਵਰਕਰਾਂ ਨੂੰ ਵੀ ਕੋਰੋਨਾ ਤੋਂ ਬਚਾਅ ਲਈ ਸੈਨੀਟਾਈਜ਼ਰਾਂ ਦੇ ਨਾਲ-ਨਾਲ ਇਹ ਮਾਸਕ ਦਿੱਤੇ ਜਾ ਰਹੇ ਹਨ। ਜ਼ਿਲੇ ਵਿਚ ਹੁਣ ਤੱਕ ਵੱਖ-ਵੱਖ ਸਵੈ-ਸਹਾਇਤਾ ਗਰੁੱਪਾਂਵੱਲੋਂ 15 ਹਜ਼ਾਰ ਤੋਂ ਵੱਧ ਮਾਸਕ ਤਿਆਰ ਕੀਤੇ ਗਏ ਹਨ ਅਤੇ ਭਵਿੱਖ ਵਿਚ ਵੀ ਹੋਰ ਮਾਸਕ ਤਿਆਰ ਕਰਨ ਦੇ ਆਰਡਰ ਮੌਜੂਦ ਹਨ। ਅਜਿਹਾ ਕਰਕੇ ਜਿਥੇ ਪਿੰਡਾਂਦੀਆਂ ਇਹ ਔਰਤਾਂ ਕੋਰੋਨਾ ਖਿਲਾਫ਼ ਜੰਗ ਵਿਚ ਸਰਗਰਮ ਹਿੱਸਾ ਪਾ ਰਹੀਆਂ ਹਨ, ਉਥੇ ਹੀ ਮਾਸਕ ਤਿਆਰ ਕਰਕੇ ਆਪਣਾ ਰੁਜ਼ਗਾਰ ਖ਼ੁਦ ਪੈਦਾ ਕਰ ਰਹੀਆਂਹਨ। 

ਜ਼ਿਲੇ ਦੇ ਪਿੰਡ ਬਲੇਰ ਖਨਪੁਰ, ਹੁਸੈਨਪੁਰ ਬੂਲੇ ਅਤੇ ਆਹਲੀ ਖੁਰਦ ਵਿਚ ਚੱਲ ਰਹੇ ਇਨਾਂ ਸੈਟਰਾਂ ਦਾ ਅੱਜ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਪੰਜਾਬ ਦੇ ਸੰਯੁਕਤਡਾਇਰੈਕਟਰ ਸ. ਅਵਤਾਰ ਸਿੰਘ ਭੁੱਲਰ ਵੱਲੋਂ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ  ਗਰੁੱਪਾਂ ਦੀਆਂ ਬੀਬੀਆਂ ਦੇ ਹੌਸਲੇ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਹੋਰਲਗਨ ਨਾਲ ਕੰਮ ਕਰਨ ਦੀ ਪ੍ਰੇਰਣਾ ਦਿੱਤੀ। ਇਸ ਮੌਕੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸ. ਹਰਜਿੰਦਰ ਸਿੰਘ ਸੰਧੂ, ਬੀ. ਪੀ. ਐਮ ਸ. ਗੁਰਪ੍ਰੀਤ ਸਿੰਘ ਤੇ ਹੋਰਹਾਜ਼ਰ ਸਨ।