Amritsar
ਅਮਰੀਕਾ ਤੋਂ 167 ਭਾਰਤੀ ਪਰਤੇ ਵਤਨ ਵਾਪਿਸ

ਅਮਰੀਕਾ ਤੋਂ 167 ਯਾਤਰੀ ਅੰਮ੍ਰਿਤਸਰ ਹਵਾਈ ਅੱਡੇ ‘ਤੇ ਪਹੁੰਚੇ। ਇਸ ਜਹਾਜ਼ ਵਿੱਚ ਮੌਜੂਦ ਯਾਤਰੀਆਂ ਵਿੱਚ ਪੰਜਾਬ ਤੋਂ 67 ਯਾਤਰੀ ਹਨ ਅਤੇ ਹੋਰ ਰਾਜਾਂ ਦੇ 100 ਯਾਤਰੀ ਹਨ। ਦੇਸ਼ ਪਰਤਨ ਵਾਲੇ ਪੰਜਾਬ ਦੇ ਸਾਰੇ ਯਾਤਰੀਆਂ ਨੂੰ ਕੁਆਰਨਟਾਈਨ ਲਈ ਉਨ੍ਹਾਂ ਦੇ ਜੱਦੀ ਜ਼ਿਲਿਆਂ ਵਿੱਚ ਭੇਜਿਆ ਗਿਆ ਹੈ।
ਦਸ ਦੇਈਏ ਕਿ ਕੋਰੋਨਾ ਵਾਇਰਸ ਦੇ ਚੱਲਦੇ ਸਾਰੇ ਬਾਰਡਰ ਸੀਲ ਕੀਤੇ ਹੋਏ ਹਨ, ਅਤੇ ਹਵਾਈ ਉਡਾਣਾਂ ਉੱਤੇ ਵੀ ਰੋਕ ਲੱਗੀ ਹੋਈ ਹੈ। ਸਰਕਾਰ ਵੱਲੋਂ ਵਿਦੇਸ਼ਾਂ ਵਿੱਚ ਫ਼ਸੇ ਭਾਰਤੀ ਮੂਲ ਦੇ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਵਿਸ਼ੇਸ਼ ਉਡਾਣਾਂ ਭੇਜੀਆਂ ਗਈਆਂ, ਜਿਸ ਤਹਿਤ ਇਹਨਾਂ ਨਾਗਰਿਕਾਂ ਨੂੰ ਆਪਣੇ ਮੁਲਕ ਵਾਪਿਸ ਲਿਆਂਦਾ ਗਿਆ ਹੈ।