India
17 ਮਈ ਤੋਂ ਮੁੜ ਸ਼ੁਰੂ ਹੋਣਗੇ IPL ਮੈਚ
ਭਾਰਤ ਅਤੇ ਪਾਕਿਸਤਾਨ ਦੀ ਜੰਗ ਵਿਚਾਲੇ ਆਈਪੀਐਲ ਦੇ ਮੁਕਾਬਲੇ ਵਿਚ ਵਿਚਾਲੇ ਰੁਕ ਗਏ ਸੀ। ਸੀਜ਼ਫਾਇਰ ਤੋਂ ਬਾਦ ਹੁਣ ਸਾਰੇ ਮੁਕਾਬਲੇ ਹੋਣ ਜਾ ਰਹੇ ਹਨ। ਆਈਪੀਐਲ 2025 ਦੇ ਬਾਕੀ ਮੈਚਾਂ ਲਈ ਇੱਕ ਨਵਾਂ ਸ਼ਡਿਊਲ ਐਲਾਨਿਆ ਗਿਆ ਹੈ। ਬਾਕੀ ਲੀਗ ਮੈਚ 17 ਮਈ ਤੋਂ ਸ਼ੁਰੂ ਹੋਣਗੇ, ਜਦੋਂ ਕਿ ਫਾਈਨਲ 3 ਜੂਨ ਨੂੰ ਖੇਡਿਆ ਜਾਵੇਗਾ। ਹਾਲਾਂਕਿ, ਨਾਕਆਊਟ ਮੈਚਾਂ ਲਈ ਸਥਾਨ ਦਾ ਐਲਾਨ ਅਜੇ ਨਹੀਂ ਕੀਤਾ ਗਿਆ ਹੈ। ਲੀਗ ਦੇ ਸੋਧੇ ਹੋਏ ਸ਼ਡਿਊਲ ਦਾ ਐਲਾਨ ਸੋਮਵਾਰ ਨੂੰ ਕੀਤਾ ਗਿਆ। ਤੁਹਾਨੂੰ ਦੱਸ ਦੇਈਏ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਕਾਰਨ ਪਿਛਲੇ ਸ਼ੁੱਕਰਵਾਰ ਨੂੰ ਆਈਪੀਐਲ ਨੂੰ ਇੱਕ ਹਫ਼ਤੇ ਲਈ ਮੁਲਤਵੀ ਕਰ ਦਿੱਤਾ ਗਿਆ ਸੀ।
ਇਹ ਹੈ ਨਵਾਂ ਸ਼ਡਿਊਲ
ਆਈਪੀਐਲ ਦੇ ਸੋਧੇ ਹੋਏ ਸ਼ਡਿਊਲ ਦੇ ਅਨੁਸਾਰ, ਬੰਗਲੁਰੂ ਅਤੇ ਕੋਲਕਾਤਾ ਵਿਚਕਾਰ ਮੈਚ 17 ਮਈ ਨੂੰ ਬੰਗਲੁਰੂ ਵਿੱਚ ਖੇਡਿਆ ਜਾਵੇਗਾ। ਜਦੋਂ ਕਿ ਲੀਗ ਪੜਾਅ ਦਾ ਆਖਰੀ ਮੈਚ ਲਖਨਊ ਅਤੇ ਬੰਗਲੁਰੂ ਵਿਚਕਾਰ ਲਖਨਊ ਵਿੱਚ ਖੇਡਿਆ ਜਾਵੇਗਾ। ਪਹਿਲਾਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਜੈਪੁਰ ਵਿੱਚ ਕੋਈ ਲੀਗ ਮੈਚ ਨਹੀਂ ਹੋਵੇਗਾ। ਪਰ ਜੈਪੁਰ ਬੋਰਡ ਦੁਆਰਾ ਚੁਣੇ ਗਏ ਛੇ ਸ਼ਹਿਰਾਂ ਵਿੱਚੋਂ ਇੱਕ ਹੈ। ਆਈਪੀਐਲ 2025 ਦੇ ਬਾਕੀ ਮੈਚ ਬੰਗਲੁਰੂ, ਜੈਪੁਰ, ਦਿੱਲੀ, ਲਖਨਊ, ਮੁੰਬਈ ਅਤੇ ਅਹਿਮਦਾਬਾਦ ਵਿੱਚ ਖੇਡੇ ਜਾਣਗੇ।

