World
ਜਹਾਜ਼ ਹਾਦਸੇ ਦੇ 17 ਦਿਨ ਬਾਅਦ 4 ਮਾਸੂਮ ਮਿਲੇ ਜ਼ਿੰਦਾ ਮਿਲੇ, ਇਹ ਜਾਣਕਾਰੀ ਖੁਦ ਰਾਸ਼ਟਰਪਤੀ ਗੁਸਤਾਵੋ ਪੈਟਰੋ ਨੇ ਦਿੱਤੀ
1 ਮਈ ਨੂੰ ਕੋਲੰਬੀਆ ਦੇ ਐਮਾਜ਼ੋਨ ‘ਚ ਇਕ ਜਹਾਜ਼ ਹਾਦਸਾਗ੍ਰਸਤ ਹੋ ਗਿਆ ਸੀ, ਜਿਸ ‘ਚ 3 ਲੋਕਾਂ ਦੀ ਮੌਤ ਹੋ ਗਈ ਸੀ। ਉਦੋਂ ਤੋਂ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਸੀ। ਹੁਣ ਹਾਦਸੇ ਦੇ ਕਰੀਬ 2 ਹਫਤਿਆਂ ਬਾਅਦ 4 ਬੱਚੇ ਜ਼ਿੰਦਾ ਮਿਲੇ ਹਨ। ਇਹ ਜਾਣਕਾਰੀ ਖੁਦ ਰਾਸ਼ਟਰਪਤੀ ਗੁਸਤਾਵੋ ਪੈਟਰੋ ਨੇ ਦਿੱਤੀ ਹੈ। ਪੈਟਰੋ ਨੇ ਕਿਹਾ ਕਿ ਫੌਜ ਨੇ ਮੁਸ਼ਕਲ ਤਲਾਸ਼ੀ ਮੁਹਿੰਮ ਚਲਾਈ ਅਤੇ ਅੱਜ ਉਨ੍ਹਾਂ ਨੂੰ ਜਿੱਤ ਮਿਲੀ ਹੈ। ਇਹ ਦੇਸ਼ ਲਈ ਖੁਸ਼ੀ ਦੀ ਗੱਲ ਹੈ। ਕੋਲੰਬੀਆ ਦੇ ਸੰਘਣੇ ਐਮਾਜ਼ਾਨ ‘ਚ ਬੁੱਧਵਾਰ ਨੂੰ ਕਰੀਬ ਦੋ ਹਫਤੇ ਪਹਿਲਾਂ ਹੋਏ ਹਾਦਸੇ ਤੋਂ ਬਾਅਦ ਚਾਰ ਬੱਚੇ ਜ਼ਿੰਦਾ ਮਿਲੇ ਹਨ। ਇਨ੍ਹਾਂ ਵਿੱਚ ਇੱਕ 11 ਮਹੀਨੇ ਦਾ ਬੱਚਾ ਵੀ ਹੈ।
ਤੁਹਾਨੂੰ ਦੱਸ ਦਈਏ, ਅਧਿਕਾਰੀਆਂ ਨੇ ਸੁੰਘਣ ਵਾਲੇ ਕੁੱਤਿਆਂ ਨਾਲ ਸਰਚ ਅਭਿਆਨ ਵਿੱਚ 100 ਤੋਂ ਵੱਧ ਸੈਨਿਕਾਂ ਨੂੰ ਲਗਾਇਆ ਸੀ। ਉਹ ਉਨ੍ਹਾਂ ਬੱਚਿਆਂ ਦੀ ਭਾਲ ਕਰ ਰਹੇ ਸਨ ਜੋ 1 ਮਈ ਦੇ ਜਹਾਜ਼ ਹਾਦਸੇ ਤੋਂ ਬਾਅਦ ਲਾਪਤਾ ਹੋ ਗਏ ਸਨ। ਅਧਿਕਾਰੀਆਂ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਬੱਚੇ ਦੱਖਣੀ ਕਾਕੇਟਾ ਦੇ ਜੰਗਲ ਵਿੱਚ ਭਟਕ ਰਹੇ ਸਨ। ਇਨ੍ਹਾਂ ਬੱਚਿਆਂ ਦੀ ਉਮਰ 4, 9 ਅਤੇ 13 ਸਾਲ ਦੱਸੀ ਜਾ ਰਹੀ ਹੈ। ਅਤੇ ਇੱਕ ਬੱਚਾ ਸਿਰਫ 11 ਮਹੀਨੇ ਦਾ ਹੈ। ਤਲਾਸ਼ੀ ਮੁਹਿੰਮ ਦੌਰਾਨ ਇੱਕ ਬੱਚੇ ਦੀ ਬੋਤਲ ਅਤੇ ਅੱਧਾ ਖਾਧਾ ਫਲ ਮਿਲਿਆ ਹੈ। ਇਸ ਤੋਂ ਬਾਅਦ ਤਲਾਸ਼ੀ ਤੇਜ਼ ਕਰ ਦਿੱਤੀ ਗਈ। ਮ੍ਰਿਤਕ ਯਾਤਰੀਆਂ ਵਿੱਚੋਂ ਇੱਕ ਔਰਤ 4 ਬੱਚਿਆਂ ਦੀ ਮਾਂ ਸੀ।