Connect with us

World

ਪਾਕਿਸਤਾਨ ‘ਚ ਸੜਕ ਹਾਦਸੇ ‘ਚ 18 ਯਾਤਰੀਆਂ ਦੀ ਮੌਤ,15 ਜ਼+ਖ+ਮੀ…

Published

on

20AUGUST 2023:  ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਐਤਵਾਰ ਸਵੇਰੇ ਇੱਕ ਬੱਸ ਨੂੰ ਅੱਗ ਲੱਗ ਗਈ। ਇਸ ਹਾਦਸੇ ‘ਚ 18 ਲੋਕਾਂ ਦੀ ਮੌਤ ਹੋ ਗਈ, ਜਦਕਿ 15 ਦੇ ਕਰੀਬ ਲੋਕ ਜ਼ਖਮੀ ਹੋ ਗਏ। ਮਰਨ ਵਾਲਿਆਂ ਵਿੱਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਹਨ। ਇਹ ਘਟਨਾ ਲਾਹੌਰ ਤੋਂ ਕਰੀਬ 140 ਕਿਲੋਮੀਟਰ ਦੂਰ ਫੈਸਲਾਬਾਦ ਮੋਟਰਵੇਅ ਦੇ ਪਿੰਡੀ ਭੱਟੀਆਂ ਕਸਬੇ ਵਿੱਚ ਸਵੇਰੇ 4:30 ਵਜੇ ਵਾਪਰੀ।

ਇੱਥੇ ਬੱਸ ਦੀ ਇੱਕ ਪਿਕਅੱਪ ਵੈਨ ਨਾਲ ਟੱਕਰ ਹੋ ਗਈ। ਕਰਾਚੀ ਤੋਂ ਇਸਲਾਮਾਬਾਦ ਜਾ ਰਹੀ ਬੱਸ ਵਿੱਚ ਕਰੀਬ 40 ਯਾਤਰੀ ਸਵਾਰ ਸਨ। ਪੁਲੀਸ ਅਨੁਸਾਰ ਦੋਵੇਂ ਵਾਹਨਾਂ ਦੇ ਡਰਾਈਵਰਾਂ ਦੀ ਸੜ ਕੇ ਮੌਤ ਹੋ ਗਈ।

ਵੈਨ ਵਿੱਚ ਬਾਲਣ ਦੀਆਂ ਟੈਂਕੀਆਂ ਰੱਖੀਆਂ ਹੋਈਆਂ ਸਨ
ਆਈਜੀ ਫੈਸਲਾਬਾਦ ਮੋਟਰਵੇਅ ਸੁਲਤਾਨ ਖਵਾਜਾ ਨੇ ਦੱਸਿਆ ਕਿ ਪਿੰਡੀ ਭਾਟੀਆਂ ਸੈਕਸ਼ਨ ‘ਤੇ ਬੱਸ ਨੇ ਪਿੱਛੇ ਤੋਂ ਇਕ ਵੈਨ ਨੂੰ ਟੱਕਰ ਮਾਰ ਦਿੱਤੀ ਜੋ ਕਿ ਬਾਲਣ ਦੀ ਟੈਂਕੀ ਲੈ ਕੇ ਜਾ ਰਹੀ ਸੀ। ਮਰਨ ਵਾਲਿਆਂ ਦੀ ਗਿਣਤੀ ਹੋਰ ਵਧ ਸਕਦੀ ਹੈ ਕਿਉਂਕਿ ਕੁਝ ਜ਼ਖਮੀਆਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।

ਹੋਰ 16 ਜਖ਼ਮੀਆਂ ਨੂੰ ਨੇੜਲੇ ਹਸਪਤਾਲਾਂ ਵਿੱਚ ਲਿਜਾਇਆ ਗਿਆ। ਬੱਸ ਵਿੱਚੋਂ ਛਾਲ ਮਾਰਨ ਵਿੱਚ ਕਾਮਯਾਬ ਰਹੇ ਯਾਤਰੀ ਵਾਲ-ਵਾਲ ਬਚ ਗਏ। ਹਾਦਸੇ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਨੇ ਖਦਸ਼ਾ ਜ਼ਾਹਰ ਕੀਤਾ ਹੈ ਕਿ ਜਾਂ ਤਾਂ ਹਾਦਸੇ ਸਮੇਂ ਬੱਸ ਡਰਾਈਵਰ ਸੌਂ ਗਿਆ ਸੀ ਜਾਂ ਫਿਰ ਇਹ ਹਾਦਸਾ ਤੇਜ਼ ਰਫ਼ਤਾਰ ਕਾਰਨ ਵਾਪਰਿਆ ਹੋ ਸਕਦਾ ਹੈ।