Connect with us

Punjab

ਸਕੂਲ ਆਫ ਐਮੀਨੈਂਸ ਦੇ 18 ਵਿਦਿਆਰਥੀ ਸ੍ਰੀਹਰੀਕੋਟਾ ਲਈ ਹੋਏ ਰਵਾਨਾ, ਵੇਖਣਗੇ ਰਾਕੇਟ ਲਾਂਚ..

Published

on

ਮੁਹਾਲੀ 29 ਜੁਲਾਈ2023: ਸਕੂਲ ਆਫ ਐਮੀਨੈਂਸ ਦੇ 18 ਵਿਦਿਆਰਥੀ ਅੱਜ ਸ਼ਹੀਦ ਭਗਤ ਸਿੰਘ ਕੌਮਾਂਤਰੀ ਹਵਾਈ ਅੱਡੇ ਤੋਂ ਸ੍ਰੀਹਰੀਕੋਟਾ ਲਈ ਹੋਏ ਰਵਾਨਾ| ਜਿਥੇ ਉਹ ਕੱਲ੍ਹ ਨੂੰ ਯਾਨੀ ਕਿ 30 ਜੁਲਾਈ ਨੂੰ ਰਾਕੇਟ ਲਾਂਚ ਵੇਖਣਗੇ।

ਸਰਕਾਰੀ ਸਕੂਲਾਂ ਦੇ ਇਹ ਵਿਦਿਆਰਥੀ ਭਲਕੇ 30/07/2023 ਨੂੰ ਇਸਰੋ ਦੁਆਰਾ ਲਾਂਚ ਕੀਤੇ ਜਾ ਰਹੇ ਰਾਕੇਟ PSLV-C56/DS-SAR ਮਿਸ਼ਨ ਨੂੰ ਦੇਖਣਗੇ।

ਇਸ ਤੋਂ ਪਹਿਲਾਂ ਜੁਲਾਈ ਦੇ ਸ਼ੁਰੂ ਵਿੱਚ, SOE ਦੇ 30 ਵਿਦਿਆਰਥੀਆਂ ਨੇ ਚੰਦਰਯਾਨ-3 ਦੇ ਲਾਂਚ ਨੂੰ ਦੇਖਿਆ ਸੀ।

ਇਹ ਜਾਣਕਾਰੀ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਇਕ ਟਵੀਟ ਰਾਹੀਂ ਦਿੱਤੀ ਹੈ।