Connect with us

Punjab

18 ਸਾਲਾ ਪ੍ਰਵਾਸੀ ਮਜ਼ਦੂਰ ਵੱਲੋਂ ਖੁਦਕੁਸ਼ੀ

Published

on

ਰਾਜਪੁਰਾ, 26 ਮਈ ( ਜੇ. ਐੱਸ. ਯਾਦੀ): ਅਨਾਜ ਮੰਡੀ ਘਨੌਰ ‘ਚ ਨਿਹਾਲ ਚੰਦ ਆੜ੍ਹਤੀ ਦੇ ਦਫ਼ਤਰ ਦੇ ਉੱਪਰ ਬਣੇ ਕਮਰਿਆਂ ‘ਚ ਰਹਿ ਰਹੇ ਪਰਵਾਸੀ ਮਜ਼ਦੂਰ ਗੋਬਿੰਦ (18) ਪੁੱਤਰ ਰਾਜ ਬਲ਼ੀ ਵਾਸੀ ਜਿੱਲ੍ਹਾ ਫ਼ਤਿਹਪੁਰ ਉੱਤਰ ਪ੍ਰਦੇਸ਼ ਵੱਲੋਂ ਖ਼ੁਦਕੁਸ਼ੀ ਕੀਤੇ ਜਾਣ ਦੀ ਖ਼ਬਰ ਮਿਲੀ ਹੈ। ਸਬ ਇੰਸਪੈਕਟਰ ਸੁਖਵਿੰਦਰ ਸਿੰਘ ਥਾਣਾ ਮੁਖੀ ਘਨੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਜ ਬਲ਼ੀ ਨੇ ਆਪਣੇ ਬਿਆਨਾਂ ‘ਚ ਦਰਜ਼ ਕਰਵਾਇਆ ਕਿ ਉਸ ਦਾ ਮ੍ਰਿਤਕ ਲੜਕਾ ਦਿਮਾਗ਼ੀ ਤੌਰ ‘ਤੇ ਪ੍ਰੇਸ਼ਾਨ ਰਹਿੰਦਾ ਸੀ ਅਤੇ ਬੀਤੀ ਰਾਤ ਉਸ ਨੇ ਫਾਹਾ ਲੈ ਕੇ ਆਤਮਹੱਤਿਆ ਕਰ ਲਈ ਹੈ। ਥਾਣਾ ਮੁਖੀ ਨੇ ਦੱਸਿਆ ਕਿ ਧਾਰਾ 174 ਤਹਿਤ ਮਾਮਲਾ ਦਰਜ਼ ਕਰ ਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਪੋਸਟਮਾਰਟਮ ਉਪਰੰਤ ਮ੍ਰਿਤਕ ਦੇਹ ਵਾਰਸਾਂ ਦੇ ਹਵਾਲੇ ਕਰ ਦਿੱਤੀ ਜਾਵੇਗੀ।