Punjab
ਲੁਧਿਆਣਾ ‘ਚ ਕੱਲ੍ਹ ਖੁੱਲ੍ਹਣਗੇ 19 ਨਵੇਂ ਮੁਹੱਲਾ ਕਲੀਨਿਕ

24 ਫਰਵਰੀ 2024: ਪੰਜਾਬ ਦੇ ਲੁਧਿਆਣਾ ਵਿੱਚ 25 ਫਰਵਰੀ ਨੂੰ ਯਾਨੀ ਕਿ ਭਲਕੇ 19 ਨਵੇਂ ਆਮ ਆਦਮੀ ਪਾਰਟੀ ਮੁਹੱਲਾ ਕਲੀਨਿਕਾਂ ਦਾ ਉਦਘਾਟਨ ਕੀਤਾ ਜਾ ਰਿਹਾ ਹੈ। ਜ਼ਿਲ੍ਹੇ ਵਿੱਚ ਪਹਿਲਾਂ 75 ਕਲੀਨਿਕ ਚੱਲ ਰਹੇ ਹਨ। ਨਵੇਂ ਕਲੀਨਿਕਾਂ ਨਾਲ ਇਹ ਗਿਣਤੀ ਵਧ ਕੇ 94 ਹੋ ਜਾਵੇਗੀ। ਜਾਣਕਾਰੀ ਅਨੁਸਾਰ 25 ਫਰਵਰੀ ਨੂੰ ਪੰਜਾਬ ਸਰਕਾਰ ਪੰਜਵੇਂ ਪੜਾਅ ਵਿੱਚ 100 ਤੋਂ ਵੱਧ ਕਲੀਨਿਕਾਂ ਦਾ ਉਦਘਾਟਨ ਕਰ ਰਹੀ ਹੈ।ਸੂਤਰਾਂ ਅਨੁਸਾਰ ਸੀਐਮ ਭਗਵੰਤ ਸਿੰਘ ਪਠਾਨਕੋਟ ਵਿੱਚ ਕਲੀਨਿਕਾਂ ਦਾ ਦੌਰਾ ਕਰਨਗੇ।
Continue Reading