India
ਬੀਤੇ 24 ਘੰਟਿਆ ਦੌਰਾਨ ਦੇਸ਼ ‘ਚ 194 ਲੋਕਾਂ ਦੀ ਮੌਤ ਤੇ 6,566 ਨਵੇਂ ਪੀੜਤਾਂ ਦੀ ਪੁਸ਼ਟੀ

ਪਿਛਲੇ 24 ਘੰਟਿਆਂ ਅੰਦਰ ਕੋਰੋਨਾ ਦੀ ਲਪੇਟ ‘ਚ ਆ ਕੇ 194 ਲੋਕਾਂ ਦੀ ਮੌਤ ਹੋ ਚੁਕੀ ਹੈ। ਇਕ ਦਿਨ ‘ਚ ਜਾਨ ਗਵਾਉਣ ਵਾਲਿਆਂ ਦਾ ਇਹ ਸਭ ਤੋਂ ਵਧ ਅੰਕੜਾ ਹੈ। ਪਿਛਲੇ 24 ਘੰਟਿਆਂ ਅੰਦਰ 6566 ਨਵੇਂ ਕੇਸ ਆਏ ਹਨ। ਸਿਹਤ ਮਹਿਕਮਾ ਦੀ ਸੂਚਨਾ ਅਨੁਸਾਰ, ਹੁਣ ਦੇਸ਼ ‘ਚ ਕੁੱਲ ਮਰੀਜ਼ਾਂ ਦੀ ਗਿਣਤੀ ਇਕ ਲੱਖ 58 ਹਜ਼ਾਰ 333 ਹੈ। ਇਸ ਜਾਨਲੇਵਾ ਬੀਮਾਰੀ ਦੀ ਲਪੇਟ ‘ਚ ਆ ਕੇ ਹੁਣ ਤੱਕ 4 ਹਜ਼ਾਰ 531 ਲੋਕਾਂ ਨੇ ਜਾਨ ਗਵਾ ਦਿੱਤੀ ਹੈ। ਉੱਥੇ ਹੀ ਚੰਗੀ ਗੱਲ ਇਹ ਹੈ ਕਿ ਹੁਣ ਤੱਕ 67 ਹਜ਼ਾਰ 692 ਲੋਕ ਠੀਕ ਹੋ ਚੁਕੇ ਹਨ। ਹਾਲੇ ਦੇਸ਼ ‘ਚ 86 ਹਜ਼ਾਰ 110