Punjab
ਮੋਬਾਈਲ ਖੋਹਣ ਵਾਲੇ 2 ਭਰਾ ਗ੍ਰਿਫ਼ਤਾਰ

ਡੇਰਾ ਬੱਸੀ : ਡੇਰਾ ਬੱਸੀ ਦੇ ਗੁਲਾਬਗੜ੍ਹ ਇਲਾਕੇ ਵਿੱਚੋ ਪੁਲਿਸ ਨੇ ਮੋਬਾਈਲ ਖੋਹਣ ਵਾਲੇ 2 ਭਰਾਵਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਲਾਕੇ ਵਿਚ ਮੋਬਾਈਲ ਖੋਹਣ ਦੇ ਮਾਮਲੇ ਲਗਾਤਾਰ ਵੱਧ ਰਹੇ ਸੀ। ਦੋਨਾਂ ਭਰਾਵਾਂ ਨੇ ਮਿਲਕੇ ਹੁਣ ਤੱਕ 7 ਫ਼ੋਨ ਖੋਹਣ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ।
ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਲਜ਼ਮਾਂ ਕੋਲੋਂ 5 ਫ਼ੋਨ ਬਰਾਮਦ ਕੀਤੇ ਗਏ ਹਨ। ਉਨ੍ਹਾਂ ਦਾ ਬੁਲਟ ਮੋਟਰਸਾਇਕਲ ਵੀ ਜ਼ਬਤ ਕਰ ਲਿਆ ਗਿਆ ਹੈ। ਦੋਨੋਂ ਭਰਾਵਾਂ ਨੂੰ ਗੁਲਾਬਗੜ੍ਹ ਰੋਡ ਤੋਂ ਗ੍ਰਿਫਤਾਰ ਕੀਤਾ ਗਿਆ।
ਜਾਣਕਾਰੀ ਮੁਤਾਬਕ ਮੋਬਾਈਲ ਖੋਹਣ ਵਾਲੇ ਦੋਨੋਂ ਭਰਾਵਾਂ ਦੀ ਪਛਾਣ ਬਲਵਿੰਦਰ ਕੁਮਾਰ (21) ਤੇ ਸੁਰਿੰਦਰ ਕੁਮਾਰ (23) ਪੁੱਤਰ ਰਮੇਸ਼ ਕੁਮਾਰ ਵਾਸੀ ਬਨੂੜ ਵਜੋਂ ਹੋਈ ਹੈ। ਜਾਂਚ ਅਧਿਕਾਰੀ ਨਾਥੀ ਰਾਮ ਨੇ ਦੱਸਿਆ ਕਿ ਵੀਰਵਾਰ ਸਵੇਰੇ ਅਮਰਦੀਪ ਕਾਲੋਨੀ ਦਾ ਵਾਸੀ ਅਨੂਪ ਕੁੰਡਲ ਫ਼ੋਨ ਸੁਣਦੇ ਹੋਏ ਡੇਰਾ ਬੱਸੀ ਵੱਲ ਪੈਦਲ ਚੱਲਦਾ ਆ ਰਿਹਾ ਸੀ। ਇਸੇ ਦੌਰਾਨ 1 ਬੁਲਟ ਤੇ ਸਵਾਰ 2 ਵਿਅਕਤੀ ਉਸਦਾ ਮੋਬਾਈਲ ਖੋਹ ਕੇ ਭੱਜ ਗਏ।