Punjab
2 ਬਜ਼ੁਰਗਾਂ ਦਾ ਤੇਜਧਾਰ ਹਥਿਆਰਾਂ ਨਾਲ ਬੇਰਹਿਮੀ ਨਾਲ ਕੀਤਾ ਕਤਲ

11 ਜਨਵਰੀ 2024: ਜ਼ਿਲ੍ਹਾ ਮਾਨਸਾ ਦੇ ਪਿੰਡ ਅਹਿਮਦਪੁਰ ‘ਚ ਇੱਕ ਬਜ਼ੁਰਗ ਔਰਤ ਅਤੇ ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਅਣਪਛਾਤੇ ਵਿਅਕਤੀਆਂ ਵੱਲੋਂ ਕਤਲ ਕਰ ਦਿੱਤਾ ਗਿਆ ਹੈ। ਇਹ ਦੋਨੋਂ ਬਜ਼ੁਰਗ ਗੁਆਂਢੀ ਸਨ, ਦੋ ਰਿਸ਼ਤੇ ਦਿਉਰ ਭਰਜਾਈ ਸਨ। ਫਿਲਹਾਲ ਇਸ ਮਾਮਲੇ ‘ਚ ਥਾਣਾ ਸਿਟੀ ਬੁਢਲਾਡਾ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਨਾਲ ਪਿੰਡ ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ।
ਵੇਰਵੇ ਅਨੁਸਾਰ ਜੰਗੀਰ ਸਿੰਘ (62) ਅਤੇ ਰਣਜੀਤ ਕੌਰ (60) ਵਾਸੀ ਅਹਿਮਦਪੁਰ ਗੁਆਂਢੀ ਸਨ ਅਤੇ ਰਿਸ਼ਤੇ ‘ਚ ਦਿਉਰ ਭਰਜਾਈ ਸਨ। ਰਾਤੀਂ ਕੋਈ ਅਣਪਛਾਤਿਆਂ ਵੱਲੋਂ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ। ਪਰ ਅਜੇ ਤੱਕ ਮਾਮਲੇ ‘ਚ ਕੁੱਝ ਪਤਾ ਨਹੀਂ ਚੱਲਿਆ ਕਿ ਇਹ ਕਤਲ ਕਿਉਂ ਕੀਤਾ ਗਿਆ ਹੈ। ਫਿਲਹਾਲ ਥਾਣਾ ਸਿਟੀ ਬੁਢਲਾਡਾ ਪੁਲਿਸ ਨੇ ਮਾਮਲੇ ਚ ਜਾਂਚ ਸ਼ੁਰੂ ਕਰ ਦਿੱਤੀ ਹੈ।