Connect with us

Punjab

ਡੀਸੀ ਦਫ਼ਤਰ ਐਮ.ਏ ਬਰਾਂਚ ਦੇ 2 ਮੁਲਾਜ਼ਮ ਕੋਰੋਨਾ ਪਾਜ਼ੀਟਿਵ, ਦਫ਼ਤਰ ਨੂੰ ਕੀਤਾ ਬੰਦ

Published

on

  • ਕੋਈ ਵੀ ਆਮ ਬੰਦਾ ਡੀਸੀ ਦਫਤਰ ਦੇ ਵਿੱਚ ਨਹੀਂ ਮਿਲ ਸਕਦਾ ਅਧਿਕਾਰੀਆਂ ਨੂੰ ਦਫਤਰ ਦੇ ਬਾਹਰ ਲਗਾਇਆ ਗਿਆ ਲਿਖ ਕੇ

ਪਠਾਨਕੋਟ, 30 ਜੁਲਾਈ (ਮੁਕੇਸ਼ ਸੈਣੀ): ਕੋਰੋਨਾ ਮਹਾਂਮਾਰੀ ਜਿਸ ਦਾ ਕਹਿਰ ਦਿਨੋਂ ਦਿਨ ਵਧਦਾ ਜਾ ਰਿਹਾ ਹੈ ਅਤੇ ਇਹ ਲਗਾਤਾਰ ਆਪਣੀ ਚਪੇਟ ਦੇ ਵਿੱਚ ਸਾਰਿਆਂ ਨੂੰ ਲੈਂਦੀ ਜਾ ਰਹੀ ਹੈ। ਅਜਿਹਾ ਹੀ ਕੁਝ ਦੇਖਣ ਨੂੰ ਮਿਲਿਆ ਪਠਾਨਕੋਟ ਦੇ ਡੀਸੀ ਆਫਿਸ ਦੀ ਐੱਮਏ ਬ੍ਰਾਂਚ ਦੇ ਵਿੱਚ ਜਿੱਥੇ ਕਿ ਬੀਤੇ ਦਿਨੀ ਦੋ ਮੁਲਾਜ਼ਮ ਕਰੋਨਾ ਪਾਜ਼ੀਟਿਵ ਆਏ ਹਨ।

ਜਿਸਦੇ ਕਾਰਨ ਸਿਹਤ ਵਿਭਾਗ ਵੱਲੋਂ ਡੀਸੀ ਦਫ਼ਤਰ ਦੇ ਮੁਲਾਜ਼ਮਾਂ ਅਤੇ ਅਧਿਕਾਰੀਆਂ ਦੇ ਸੈਂਪਲਿੰਗ ਕੀਤੀ ਜਾ ਰਹੀ ਹੈ। ਉੱਥੇ ਹੀ ਡੀਸੀ ਆਫਿਸ ਨੂੰ ਵੀ ਅਗਲੇ ਹੁਕਮਾਂ ਤੱਕ ਬੰਦ ਕਰ ਦਿੱਤਾ ਗਿਆ ਹੈ। ਕੋਈ ਵੀ ਸਥਾਨਕ ਸ਼ਖਸ ਨੇ ਅਗਰ ਕਿਸੇ ਕੰਮ ਦੇ ਮੁਤੱਲਕ ਡੀਸੀ ਸਾਹਿਬ ਨੂੰ ਮਿਲਣਾ ਹੈ ਤਾਂ ਉਹ ਵਟਸਐੱਪ ਨੰਬਰ ਯੂਜ਼ ਕਰੇਗਾ ਜਾਂ ਫਿਰ ਈ ਮੇਲ ਰਾਹੀਂ ਆਪਣੀ ਜੋ ਵੀ ਪ੍ਰੋਬਲਮ ਹੈ ਉਸ ਨੂੰ ਸੈਂਡ ਕਰੇਗਾ ਜੋ ਕਿ ਡੀਸੀ ਦਫ਼ਤਰ ਦੇ ਬਾਹਰ ਦਰਵਾਜ਼ੇ ਤੇ ਲਿਖ ਕੇ ਲਾ ਦਿੱਤਾ ਗਿਆ ਹੈ।