Punjab
ਮੋਹਾਲੀ ‘ਚ ਦਿਨੋਂ ਦਿਨ ਵੱਧ ਰਹੇ ਕੋਰੋਨਾ ਕੇਸ, 2 ਹੋਰ ਨਵੇਂ ਮਾਮਲੇ ਆਏ ਸਾਹਮਣੇ
ਪੰਜਾਬ ਵਿੱਚ ਕੋਰੋਨਾ ਦੇ ਆਏ ਦਿਨ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਮੋਹਾਲੀ ‘ਚ ਇਸਦਾ ਪ੍ਰਭਾਵ ਸਭ ਤੋਂ ਵੱਧ ਹੋ ਰਿਹਾ ਹੈ। ਮੋਹਾਲੀ ਜ਼ਿਲੇ ‘ਚ ਮੰਗਲਵਾਰ ਨੂੰ 2 ਨਵੇਂ ਕੋਰੋਨਾ ਪਾਜ਼ੇਟਿਵ ਕੇਸਾਂ ਦੀ ਪੁਸ਼ਟੀ ਕੀਤੀ ਗਈ ਹੈ। ਇਨ੍ਹਾਂ ‘ਚੋਂ ਪਹਿਲਾ ਕੇਸ ਆਸਥਾ ਇਨਕਲੇਵ, ਖਰੜ ਦੇ ਇਕ ਘਰ ‘ਚ ਕੰਮ ਕਰਨ ਵਾਲੀ 38 ਸਾਲ ਦੀ ਔਰਤ ਹੇਮਾ ਹੈ। ਹੇਮਾ ਆਪਣੇ ਪਤੀ ਨਾਲ ਮੁੰਡੀ ਖਰੜ ਦੀ ਰਹਿਣ ਵਾਲੀ ਕੋਰੋਨਾ ਪੀੜਤ ਮ੍ਰਿਤਕਾ ਰਾਜ ਕੁਮਾਰੀ ਦੇ ਘਰ ‘ਚ ਕੰਮ ਕਰਦੀ ਸੀ ਅਤੇ ਘਰ ਅੰਦਰ ਹੀ ਇਕ ਨਰਸਰੀ ‘ਚ ਕਿਰਾਏ ਦੇ ਕਮਰੇ ‘ਚ ਰਹਿੰਦੀ ਸੀ, ਜਿਸ ਦੀ ਰਿਪੋਰਟ ਹੁਣ ਪਾਜ਼ੇਟਿਵ ਆਈ ਹੈ। ਇਸ ਦੀ ਪੁਸ਼ਟੀ ਸਿਵਲ ਹਸਤਾਲ, ਖਰੜ ਦੇ ਐਸ. ਐਮ. ਓ ਡਾਕਟਰ ਤਰਸੇਮ ਸਿੰਘ ਵਲੋਂ ਕੀਤੀ ਗਈ ਹੈ। ਜਦੋਂ ਕਿ ਦੂਜਾ ਕੇਸ ਕੋਰੋਨਾ ਦੇ ਹਾਟਸਪਾਟ ਬਣ ਚੁੱਕੇ ਡੇਰਾਬੱਸੀ ਦੇ ਪਿੰਡ ਜਵਾਹਰਪੁਰ ਦਾ ਸਾਹਮਣੇ ਆਇਆ ਹੈ।