India
ਨਾਭਾ ਵਿੱਚ 1 ਦਿਨ ਵਿੱਚ ਹੋਏ 2 ਕਤਲ਼

ਨਾਭਾ, 01 ਮਈ 2020 (ਭੁਪਿੰਦਰ ਸਿੰਘ) ਇੱਕ ਪਾਸੇ ਜਿੱਥੇ ਪੂਰੀ ਦੁਨੀਆਂ ਵਿੱਚ ਕੋਰੋਨਾ ਦਾ ਕਹਿਰ ਜਾਰੀ ਹੈ, ਜਿਸ ਨੂੰ ਲੈ ਕੇ ਕਈ ਦੇਸ਼ਾਂ ਵਿੱਚ ਲੌਕਡਾਊਨ ਚੱਲ ਰਿਹਾ ਹੈ , ਇਸ ਦੇ ਮੱਦੇਨਜ਼ਰ ਪੰਜਾਬ ਵਿੱਚ ਕਰਫ਼ਿਊ ਲੱਗਿਆ ਹੋਇਆ ਹੈ। ਇਸ ਦੌਰਾਨ ਨਾਭਾ ਵਿੱਚ 2 ਕਤਲ਼ ਦੇ ਮਾਮਲੇ ਸਾਹਮਣੇ ਆਏ ਹਨ। ਪਹਿਲਾ ਕਤਲ਼ ਨਾਭਾ ਦੇ ਪਿੰਡ ਸ਼ੀਟਵਾਲਾ ਦਾ ਹੈ ਜਿੱਥੇ ਪਤੀ ਨੇ ਆਪਣੀ ਪਤਨੀ ਦਾ ਕਤਲ਼ ਕਰ ਦਿੱਤਾ। ਦੂਜਾ ਕਤਲ਼ ਹੋਇਆ ਹੈ ਨਾਭਾ ਦੇ ਪਿੰਡ ਸਾਧੋਹੇੜੀਵਿਖੇ, ਜਿਥੇ ਇਕ ਦੋਸਤ ਨੇ ਆਪਣੇ ਦੋਸਤ ਨੂੰ ਗੋਲੀ ਮਾਰ ਕੇ ਕਤਲ਼ ਕਰ ਦਿੱਤਾ। ਫਿਲਹਾਲ ਦੋਵਾਂ ਕਤਲਾਂ ਦੇ ਦੋਸ਼ੀ ਫਰਾਰ ਹਨ ਅਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।