Punjab
ਪਠਾਨਕੋਟ ‘ਚ ਆਏ ਕੋਰੋਨਾ 2 ਨਵੇਂ ਮਾਮਲੇ ਸਾਹਮਣੇ
ਪਠਾਨਕੋਟ, 16 ਅਪ੍ਰੈਲ: ਜ਼ਿਲ੍ਹਾ ਪਠਾਨਕੋਟ ਦੇ ਏ.ਪੀ.ਡਿਮੋਲਾਜਿਸਟ ਡਾਕਟਰ ਵਨਿਤਬ ਬਲ ਨੇ ਜਾਣਕਾਰੀ ਦਿੱਤੀ ਕਿ ਪਠਾਨਕੋਟ ‘ਚ 2 ਨਵੇਂ ਮਾਮਲੇ ਸਾਹਮਣੇ ਆਏ ਹਨ। ਉਨ੍ਹਾਂ ਨੇ ਦੱਸਿਆ ਕਿ ਉਕਤ 2 ਪਾਜ਼ੇਟਿਵ ਮਾਮਲਿਆਂ ’ਚ ਇਕ ਲੜਕੀ ਸੁਜਾਨਪੁਰ ਦੀ ਹੈ, ਜਿਸ ਦੇ ਪਿਤਾ ਦੀ ਰਿਪੋਰਟ ਪਹਿਲਾਂ ਹੀ ਪਾਜ਼ੇਟਿਵ ਆ ਚੁੱਕੀ ਹੈ ਅਤੇ ਉਕਤ ਪਰਿਵਾਰ ਸੁਜਾਨਪੁਰ ਦੀ ਪਹਿਲੀ ਕੋਰੋਨਾ ਵਾਇਰਸ ਮ੍ਰਿਤਕ ਰਾਜ ਰਾਣੀ ਦੇ ਸੰਪਰਕ ’ਚ ਸੀ। ਦੂਜਾ ਵਿਅਕਤੀ ਆਟੋ ਚਾਲਕ ਹੈ ਜੋ ਕਿ ਕੁੱਝ ਦਿਨ ਪਹਿਲਾਂ ਸਿਵਲ ਹਸਪਤਾਲ ਪਠਾਨਕੋਟ ’ਚ ਆਪਣਾ ਇਲਾਜ ਕਰਵਾਉਣ ਆਇਆ ਸੀ, ਜਿਸ ਨੂੰ ਕੋਰੋਨਾ ਦਾ ਸ਼ੱਕੀ ਮਰੀਜ਼ ਲੱਗਣ ’ਤੇ ਵਿਭਾਗ ਨੇ ਉਸ ਦੇ ਸੈਂਪਲ ਜਾਂਚ ਲਈ ਭੇਜੇ ਸੀ, ਜੋ ਕਿ ਪਾਜ਼ੇਟਿਵ ਆਇਆ ਹੈ। ਜਿਸ ਦੇ ਚੱਲਦੇ ਡਾ. ਵਨੀਤ ਬਲ ਨੇ ਕਿਹਾ ਕਿ ਵਿਭਾਗ ਵਲੋਂ ਜਲਦ ਹੀ ਇਨ੍ਹਾਂ ਦੇ ਸੰਪਰਕ ਤਲਾਸ਼ੇ ਜਾਣਗੇ, ਉਥੇ ਹੀ ਉਨ੍ਹਾਂ ਦੱਸਿਆ ਕਿ 2 ਹੋਰ ਮਾਮਲੇ ਆਉਣ ਨਾਲ ਜ਼ਿਲਾ ਪਠਾਨਕੋਟ ’ਚ ਕੋਰੋਨਾ ਪਾਜ਼ੇਟਿਵ ਦੀ ਗਿਣਤੀ 24 ਹੋ ਗਈ ਹੈ। ਜਿੰਨ੍ਹਾਂ ਵਿਚੋਂ ਇੱਕ ਵਰਿਧ ਮਹਿਲਾ ਦੀ ਮੌਤ ਹੋ ਚੁੱਕੀ ਹੈ ਅਤੇ 23 ਪਾਜ਼ਿਟਿਵ ਮਰੀਜਾਂ ਦਾ ਸਰਕਾਰੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।