Connect with us

News

ਇਟਲੀ ‘ਚ ਕੋਰੋਨਾ: ਦਸਤਕ ਤੋਂ ਹੁਣ ਤੱਕ

Published

on

ਇਟਲੀ ਇੱਕ ਵਿਕਸਿਤ ਅਤੇ ਪ੍ਰਭਾਵਸ਼ਾਲੀ ਦੇਸ਼ ਹੈ ਜੋ ਸਿਹਤ ਸਹੂਲਤਾਂ ‘ਚ ਵਿਸ਼ਵ ਭਰ ਚੋਂ ਦੂਜੇ ਨੰਬਰ ‘ਤੇ ਹੈ। ਕੋਰੋਨਾ ਵਾਇਰਸ ਨੇ ਇਸ ਦੇਸ਼ ਨੂੰ ਬੁਰੀ ਤਰ੍ਹਾਂ ਹਿਲਾ ਕੇ ਰੱਖ ਦਿੱਤਾ ਹੈ। ਦਸੰਬਰ 2019 ‘ਚ ਚੀਨ ਦੇ ਸ਼ਹਿਰ ਵੂਹਾਨ ਤੋਂ ਪੈਦਾ ਹੋਏ ਇਸ ਭਿਆਨਕ ਵਾਇਰਸ ਨੇ ਫ਼ਰਵਰੀ 2020 ‘ਚ ਇਟਲੀ ‘ਚ ਦਸਤਕ ਦੇ ਦਿੱਤੀ ਅਤੇ 21 ਫ਼ਰਵਰੀ 2020 ਨੂੰ ਇਟਲੀ ‘ਚ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਪਹਿਲੇ ਮਰੀਜ਼ ਦੀ ਪੁਸ਼ਟੀ ਹੋਈ। ਇਟਲੀ ‘ਚ ਦਸਤਕ ਤੋਂ ਬਾਅਦ ਇਹ ਜਾਨਲੇਵਾ ਵਾਇਰਸ ਏਨੀ ਤੇਜ਼ੀ ਨਾਲ ਫੈਲਿਆ ਕਿ ਹਜ਼ਾਰਾਂ ਲੋਕ ਮੌਤ ਦੇ ਮੂੰਹ ‘ਚ ਚਲੇ ਗਏ। 22 ਮਾਰਚ ਤੱਕ ਦੇ ਅੰਕੜਿਆਂ ਅਨੁਸਾਰ ਇਟਲੀ ‘ਚ 59,138 ਲੋਕ ਇਸ ਵਾਇਰਸ ਤੋਂ ਪੀੜਤ ਹਨ ਅਤੇ 5476 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਟਲੀ ‘ਚ ਮਰਨ ਵਾਲਿਆਂ ਦਾ ਅੰਕੜਾ ਰੋਜ਼ਾਨਾ ਵਧਦਾ ਹੀ ਜਾ ਰਿਹਾ ਹੈ। 18 ਮਾਰਚ ਨੂੰ ਇਟਲੀ ‘ਚ 475, 20 ਮਾਰਚ ਨੂੰ 627, 21 ਮਾਰਚ ਨੂੰ 793 ਅਤੇ 22 ਮਾਰਚ ਨੂੰ 651 ਲੋਕਾਂ ਦੀ ਮੌਤ ਹੋਈ।
ਇਟਲੀ ਦੇ ਸ਼ਹਿਰ ਬਰਗਾਮੋ ਦੀ ਹਾਲਤ ਇਹ ਹੈ ਕਿ ਇਸ ਸ਼ਹਿਰ ‘ਚ ਮ੍ਰਿਤਕਾਂ ਦੇ ਅੰਤਿਮ ਸਸਕਾਰ ਲਈ ਲੋੜੀਂਦੀ ਥਾਂ ਨਹੀਂ ਹੈ। ਮ੍ਰਿਤਕ ਦੇਹਾਂ ਨੂੰ ਆਰਮੀ ਦੇ ਟਰੱਕਾਂ ਰਾਹੀਂ ਸ਼ਹਿਰ ਤੋਂ ਬਾਹਰ ਲਿਜਾ ਕੇ ਅੰਤਿਮ ਸਸਕਾਰ ਕੀਤਾ ਜਾ ਰਿਹਾ ਹੈ।

https://www.facebook.com/108508083981333/posts/145017000330441/