Connect with us

Entertainment

2023 ਨੇ ਬਾਲੀਵੁੱਡ ਦੇ ਇਨ੍ਹਾਂ ਸਿਤਾਰਿਆਂ ਨੂੰ ਦਿੱਤੀ ਨਵੀਂ ਜ਼ਿੰਦਗੀ ,ਜਾਣੋ

Published

on

19 ਦਸੰਬਰ 2203:  ਜੋ ਆਪਣੀ ਮਿਹਨਤ ਨਹੀਂ ਛੱਡਦੇ, ਕਿਸਮਤ ਉਹਨਾਂ ਦਾ ਸਾਥ ਨਹੀਂ ਛੱਡਦੀ। ਕਿਉਂਕਿ ਸਫਲਤਾ ਪ੍ਰਾਪਤ ਕਰਨ ਲਈ ਜਾਂ ਜੋ ਵੀ ਅਸੀਂ ਪ੍ਰਾਪਤ ਕਰਨਾ ਚਾਹੁੰਦੇ ਹਾਂ, ਉਸ ਲਈ ਸਾਨੂੰ ਲਗਾਤਾਰ ਮਿਹਨਤ ਕਰਨੀ ਪੈਂਦੀ ਹੈ। ਜਿਸ ਤੋਂ ਬਾਅਦ, ਇੱਕ ਨਾ ਇੱਕ ਦਿਨ, ਉਹ ਮਿਹਨਤ ਜ਼ਰੂਰ ਰੰਗ ਦਿਖਾਉਂਦੀ ਹੈ। ਇਹ ਲਾਈਨਾਂ ਸਾਲ 2023 ਦੇ ਕਈ ਬਾਲੀਵੁੱਡ ਸਿਤਾਰਿਆਂ ‘ਤੇ ਪੂਰੀ ਤਰ੍ਹਾਂ ਫਿੱਟ ਬੈਠਦੀਆਂ ਹਨ।

ਕੋਰੋਨਾ ਮਹਾਂਮਾਰੀ ਤੋਂ ਬਾਅਦ, ਸਾਲ 2023 ਬਾਲੀਵੁੱਡ ਲਈ ਸਭ ਤੋਂ ਵਧੀਆ ਸਾਲ ਰਿਹਾ। ਇਸ ਸਾਲ ਹਿੰਦੀ ਫਿਲਮ ਇੰਡਸਟਰੀ ਦੀਆਂ ਕਈ ਫਿਲਮਾਂ ਹਿੱਟ ਅਤੇ ਬਲਾਕਬਸਟਰ ਰਹੀਆਂ। ਜਿੱਥੇ ਇਹ ਸਾਲ ਬਾਲੀਵੁੱਡ ਲਈ ਖੁਸ਼ਕਿਸਮਤ ਸਾਬਤ ਹੋਇਆ, ਉੱਥੇ ਹੀ ਇਸ ਸਾਲ ਨੇ ਕਈ ਸਿਤਾਰਿਆਂ ਨੂੰ ਵੀ ਨਵੀਂ ਜ਼ਿੰਦਗੀ ਦਿੱਤੀ ਹੈ। ਅਜਿਹੇ ਕਈ ਫਿਲਮੀ ਸਿਤਾਰੇ ਹਨ ਜੋ ਲੰਬੇ ਸਮੇਂ ਤੋਂ ਸਿਲਵਰ ਸਕ੍ਰੀਨ ਤੋਂ ਦੂਰ ਸਨ ਜਾਂ ਉਨ੍ਹਾਂ ਦੀਆਂ ਫਿਲਮਾਂ ਲਗਾਤਾਰ ਫਲਾਪ ਹੋ ਰਹੀਆਂ ਸਨ, ਸਾਲ 2023 ਨੇ ਉਨ੍ਹਾਂ ਦੀ ਜ਼ਿੰਦਗੀ ਬਦਲ ਦਿੱਤੀ। ਅਤੇ ਇਹ ਉਹਨਾਂ ਦੀ ਮਿਹਨਤ ਸਦਕਾ ਹੀ ਸੰਭਵ ਹੋ ਸਕਿਆ ਹੈ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਹੀ ਸਿਤਾਰਿਆਂ ਬਾਰੇ ਦੱਸ ਰਹੇ ਹਾਂ।
———–
1. ਸ਼ਾਹਰੁਖ ਖਾਨ– ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਤੋਂ ਸ਼ੁਰੂਆਤ ਕਰੀਏ, ਜੋ 2018 ਤੋਂ ਫਿਲਮਾਂ ਤੋਂ ਦੂਰ ਸਨ ਪਰ 2023 ‘ਚ ਉਨ੍ਹਾਂ ਨੇ ਪਠਾਨ ਨਾਲ ਜ਼ਬਰਦਸਤ ਵਾਪਸੀ ਕੀਤੀ। ਪਠਾਨ …ਨੇ ਦੁਨੀਆ ਭਰ ਵਿੱਚ ਇੱਕ ਹਜ਼ਾਰ ਕਰੋੜ ਤੋਂ ਵੱਧ ਦੀ ਕਮਾਈ ਕੀਤੀ ਅਤੇ ਇੱਕ ਬਲਾਕਬਸਟਰ ਸਾਬਤ ਹੋਈ। ਉਸ ਤੋਂ ਬਾਅਦ ਜਵਾਨ ਆਈ, ਜਿਸ ਨੇ ਪਠਾਨ ਨਾਲੋਂ ਵੱਧ ਪੈਸਾ ਕਮਾਇਆ। ਸ਼ਾਹਰੁਖ ਨੇ ਦੋ ਬਲਾਕਬਸਟਰ ਫਿਲਮਾਂ ਦਿੱਤੀਆਂ। ਹੁਣ ਉਨ੍ਹਾਂ ਦੀ ਫਿਲਮ ‘ਡੰਕੀ’ 2023 ਦੇ ਅੰਤ ‘ਚ ਰਿਲੀਜ਼ ਹੋ ਰਹੀ ਹੈ ਅਤੇ ਇਸ ਨੂੰ ਲੈ ਕੇ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਇਹ ਫਿਲਮ ਵੀ ਸਫਲ ਹੋਵੇਗੀ।
———–
2. ਸੰਨੀ ਦਿਓਲ— ਸੰਨੀ ਦਿਓਲ ਲਈ ਸਾਲ 2023 ਕਿਸੇ ਵਰਦਾਨ ਤੋਂ ਘੱਟ ਨਹੀਂ ਰਿਹਾ। ਦਰਅਸਲ, 2001 ਵਿੱਚ ਗ਼ਦਰ ਦੇ ਰਿਲੀਜ਼ ਤੋਂ ਬਾਅਦ, ਉਨ੍ਹਾਂ ਦੀਆਂ ਕੁੱਲ 32 ਫਿਲਮਾਂ ਰਿਲੀਜ਼ ਹੋਈਆਂ, ਪਰ ਕੋਈ ਵੀ ਫਿਲਮ ਹਿੱਟ ਨਹੀਂ ਹੋਈ। ਇੱਕ ਫ਼ਿਲਮ AVARGE ਅਤੇ ਇੱਕ HALF HIT ਰਹੀ, ਬਾਕੀ ਸਾਰੀਆਂ ਫਲਾਪ ਰਹੀਆਂ। ਪਰ ਇਸ ਸਾਲ ਉਨ੍ਹਾਂ ਨੇ ਗਦਰ 2 ਲਿਆ ਕੇ ਸੱਚਮੁੱਚ ਹਲਚਲ ਮਚਾ ਦਿੱਤੀ। ਫਿਲਮ ਨੇ ਲਗਭਗ 550 ਕਰੋੜ ਰੁਪਏ ਦੀ ਕਮਾਈ ਕੀਤੀ ਸੀ।
———–
3.ਬੌਬੀ ਦਿਓਲ– ਇਸ ਲਿਸਟ ‘ਚ ਅਗਲਾ ਨਾਂ ਵੀ ਦਿਓਲ ਪਰਿਵਾਰ ਤੋਂ ਹੀ ਹੈ। ਬੌਬੀ ਦਿਓਲ ਦਾ ਫਿਲਮੀ ਕਰੀਅਰ ਲਗਭਗ 28 ਸਾਲ ਦਾ ਹੈ। ਉਨ੍ਹਾਂ 28 ਸਾਲਾਂ ‘ਚ ਉਨ੍ਹਾਂ ਨੇ ਕਾਫੀ ਪ੍ਰਸਿੱਧੀ ਹਾਸਲ ਕੀਤੀ ਪਰ ਉਨ੍ਹਾਂ ਦੀਆਂ ਜ਼ਿਆਦਾਤਰ ਫਿਲਮਾਂ ਨਹੀਂ ਚੱਲੀਆਂ। ਪਰ 1 ਦਸੰਬਰ 2023 ਨੂੰ ਰਿਲੀਜ਼ ਹੋਈ ”ਐਨੀਮਲ” ਨੇ ਉਨ੍ਹਾਂ ….ਦੀ ਕਿਸਮਤ ਬਦਲ ਦਿੱਤੀ। ਇਸ ਫਿਲਮ ‘ਚ ਉਨ੍ਹਾਂ ਨੇ 10 ਮਿੰਟ ਦੀ ਭੂਮਿਕਾ ਨਾਲ ਅਜਿਹਾ ਸ਼ਾਨਦਾਰ ਪ੍ਰਦਰਸ਼ਨ ਦਿਖਾਇਆ ਕਿ ਉਹ ਹਰ ਪਾਸੇ ਮਸ਼ਹੂਰ ਹੋ ਗਏ ਅਤੇ ਹੁਣ ਉਨ੍ਹਾਂ ਨੂੰ ਲਾਰਡ ਬੌਬੀ ਕਿਹਾ ਜਾ ਰਿਹਾ ਹੈ।
————
4. ਆਯੁਸ਼ਮਾਨ ਖੁਰਾਨਾ— ਇਸ ਲਿਸਟ ‘ਚ ਆਯੁਸ਼ਮਾਨ ਖੁਰਾਨਾ ਦਾ ਨਾਂ ਵੀ ਸ਼ਾਮਲ ਹੈ। ਇਸ ਸਾਲ ਰਿਲੀਜ਼ ਹੋਈ ਉਨ੍ਹਾਂ ਦੀ ”ਡਰੀਮ ਗਰਲ 2” ਨੇ ਘਰੇਲੂ ਬਾਕਸ ਆਫਿਸ ‘ਤੇ 105 ਕਰੋੜ ਰੁਪਏ ਦੀ ਕਮਾਈ ਕੀਤੀ ਅਤੇ ਹਿੱਟ ਸਾਬਤ ਹੋਈ। ਲਗਾਤਾਰ ਚਾਰ ਫਲਾਪ ਹੋਣ ਤੋਂ ਬਾਅਦ ਇਸ ਫਿਲਮ ਰਾਹੀਂ ਉਨ੍ਹਾਂ ਨੂੰ ਹਿੱਟ ਮਿਲੀ।