Connect with us

Corona Virus

ਭਾਰਤ ‘ਚ 24 ਘੰਟਿਆਂ ਅੰਦਰ ਹੋਈ 206 ਪੀੜਤਾਂ ਦੀ ਮੌਤ

Published

on

ਚੰਡੀਗੜ੍ਹ,8 ਜੂਨ : ਕੋਰੋਨਾ ਦਾ ਖ਼ਤਰਾ ਭਾਰਤ ਵਿਖੇ ਦਿਨੋੰ ਦਿਨ ਵੱਧ ਰਿਹਾ ਹੈ। ਦੱਸ ਦਈਏ ਦੇਸ਼ ਵਿੱਚ ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਦੇ 9,983 ਮਾਮਲੇ ਸਾਹਮਣੇ ਆਏ ਹਨ ਜਦਕਿ 206 ਪੀੜਤਾਂ ਦੀ ਮੌਤ ਦਰਜ ਕੀਤੀ ਗਈ ਹੈ। ਇਸਦੇ ਨਾਲ ਹੀ ਭਾਰਤ ਵਿਖੇ ਕੋਰੋਨਾ ਦੇ ਮਾਮਲੇ 2 ਲੱਖ ਤੋਂ ਵੀ ਪਾਰ ਹੋ ਚੁੱਕੇ ਹਨ। ਦੇਸ਼ ਵਿਖੇ ਕੋਰੋਨਾ ਦੇ ਮਾਮਲਿਆਂ ਦਾ ਅੰਕੜਾ 2 ਲੱਖ 56 ਹਜ਼ਾਰ 611 ਹਨ ਜਦਕਿ ਇਨ੍ਹਾਂ ਵਿਚੋਂ 1 ਲੱਖ 24 ਹਜ਼ਾਰ 95 ਕੇਸ ਲੋਕ ਠੀਕ ਹੋ ਚੁੱਕੇ ਹਨ ਅਤੇ 1 ਲੱਖ 25 ਹਜ਼ਾਰ 381 ਕੇਸ ਐਕਟਿਵ ਹਨ। ਕੋਰੋਨਾ ਕਾਰਨ ਦੇਸ਼ ਵਿਖੇ 7 ਹਜ਼ਾਰ 135 ਪੀੜਤਾਂ ਦੀ ਜਾਨ ਜਾ ਚੁੱਕੀ ਹੈ।