Corona Virus
ਕੋਵਿਡ 19 -‘ਡੀਜੀਪੀ ਆਨਰ ਐਂਡ ਡਿਸਕ ਲਈ 25 ਪੁਲਿਸ ਮੁਲਾਜ਼ਮਾਂ ਦੀ ਚੋਣ

ਚੰਡੀਗੜ੍ਹ , 15 ਅਪ੍ਰੈਲ : ਡੀਜੀਪੀ ਦਿਨਕਰ ਗੁਪਤਾ ਨੇ ਸੂਬੇ ਵਿੱਚ ਕੋਵਿਡ 19 ਕਾਰਜ਼ਾਂ ਦੀ ਬੇਮਿਸਾਲ ਸਮਾਜ ਸੇਵਾ ਲਈ ਡਾਇਰੈਕਟਰ ਜਨਰਲ ਪੁਲਿਸ ਸਨਮਾਨ ਸੁਸਾਇਟੀ ਵਾਸਤੇ ਸੂਬੇ ਭਰ ਦੇ 25 ਪੰਜਾਬ ਪੁਲਿਸ ਮੁਲਾਜ਼ਮਾਂ ਦੀ ਚੋਣ ਕੀਤੀ ਹੈ। ਇਹਨਾਂ ਵਿੱਚ ਚਾਰ ਐਸਪੀ, ਇੱਕ ਏਐਸਪੀ, ਇੱਕ ਡੀਐਸਪੀ, ਛੇ ਇੰਸਪੈਕਟਰ, ਚਾਰ ਸਬ ਇੰਸਪੈਕਟਰ, ਤਿੰਨ ਏਐਸਆਈ, ਦੋ ਹੈੱਡ ਕਾਂਸਟੇਬਲ ਅਤੇ ਚਾਰ ਕਾਂਸਟੇਬਲ ਸ਼ਾਮਿਲ ਹਨ। ਗੁਪਤਾ ਨੇ ਕਿਹਾ ਕਿ ਪੁਲਿਸ ਕਮਿਸ਼ਨਰ ਅਤੇ ਐਸਐਸਪੀ ਵੱਲੋਂ ਭੇਜੀਆਂ ਗਈਆਂ ਨਾਮਜ਼ਦਗੀਆਂ ਵਿੱਚੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਹਿਲਕਦਮੀ ਵਜੋਂ ਪੇਸ਼ ਕੀਤੇ ਗਏ ਪੁਰਸਕਾਰ ਲਈ ਇਹ ਸਭ ਚੁਣੇ ਗਏ ਹਨ, ਜੋ ਕਿ ਰਾਜ, ਸਮਾਜਿਕ ਅਤੇ ਧਾਰਮਿਕ ਸੰਗਠਨਾਂ ਦੇ ਨਾਲ, ਇਸ ਸੰਕਲਪ ਨੂੰ ਸਮਝਣ ਲਈ ਕਿ ‘ਕੋਈ ਵੀ ਵਿਅਕਤੀ ਪੰਜਾਬ ਵਿਚ ਭੁੱਖੇ ਨਹੀਂ ਸੌਂਵੇਗਾ’ ਨੂੰ ਲੈ ਕੇ ਨਿਰੰਤਰ ਕੰਮ ਕਰ ਰਹੇ ਹਨ।