Connect with us

Punjab

ਮਜਦੂਰਾਂ ਦੀ ਬੱਸ ਨਾਲ ਵਾਪਰਿਆ ਹਾਦਸਾ, 25 ਤੋਂ 30 ਮਜ਼ਦੂਰ ਹੋਏ ਜ਼ਖ਼ਮੀ

Published

on

ਬੀਤੀ ਰਾਤ ਖੰਨਾ ‘ਚ ਨੈਸ਼ਨਲ ਹਾਈਵੇ ‘ਤੇ ਦਰਦਨਾਕ ਹਾਦਸਾ ਵਾਪਰ ਗਿਆ ਹੈ | ਬਿਹਾਰ ਅਤੇ ਯੂਪੀ ਤੋਂ ਮਜਦੂਰਾਂ ਨੂੰ ਲੈ ਕੇ ਜਾ ਰਹੀ ਬੱਸ ਨਾਲ ਹਾਦਸਾ ਵਾਪਰ ਗਿਆ ਹੈ ਜਿਸ ਨਾਲ 25 ਤੋਂ 30 ਮਜ਼ਦੂਰ ਜਖ਼ਮੀ ਹੋ ਗਏ ਹਨ |

ਕਿਵੇਂ ਵਾਪਰਿਆ ਹਾਦਸਾ…

ਬਿਹਾਰ ਅਤੇ ਯੂਪੀ ਤੋਂ ਮਜ਼ਦੂਰਾਂ ਨੂੰ ਲੈ ਕੇ ਜਾ ਰਹੀ ਬੱਸ ਨੂੰ ਇੱਕ ਤੇਜ਼ ਰਫ਼ਤਾਰ ਟਰਾਲੀ ਨੇ ਪਿੱਛੇ ਤੋਂ ਟੱਕਰ ਮਾਰ ਦਿੱਤੀ। ਜਿਸ ਕਾਰਨ ਬੱਸ ਕਰੀਬ 150 ਮੀਟਰ ਦੂਰ ਜਾ ਕੇ ਬਿਜਲੀ ਦੇ ਟਰਾਂਸਫਾਰਮਰ ਨਾਲ ਟਕਰਾ ਗਈ। ਜਿਸ ਕਾਰਨ 25 ਤੋਂ 30 ਮਜ਼ਦੂਰ ਜ਼ਖ਼ਮੀ ਹੋ ਗਏ। ਜ਼ਖਮੀਆਂ ਵਿਚ ਕੁਝ ਔਰਤਾਂ ਅਤੇ ਬੱਚੇ ਵੀ ਸ਼ਾਮਲ ਹਨ। ਉਨ੍ਹਾਂ ਨੂੰ ਇਲਾਜ ਲਈ ਮੌਕੇ ‘ਤੇ ਖੰਨਾ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ |

ਜਾਣਕਾਰੀ ਮੁਤਾਬਕ ਬਿਹਾਰ ਅਤੇ ਯੂਪੀ ਤੋਂ ਕਰੀਬ 65 ਮਜ਼ਦੂਰ ਪੰਜਾਬ ਵਿੱਚ ਝੋਨਾ ਲਾਉਣ ਲਈ ਆ ਰਹੇ ਸਨ। ਅੱਧੀ ਲੇਬਰ ਨੂੰ ਖੰਨਾ ਵਿਚ ਉਤਰਨਾ ਪਿਆ। ਕਰੀਬ 12.30 ਵਜੇ ਬੱਸ ਨੈਸ਼ਨਲ ਹਾਈਵੇ ‘ਤੇ ਗੁਰੂ ਅਮਰਦਾਸ ਮਾਰਕੀਟ ਦੇ ਸਾਹਮਣੇ ਕੱਟ ‘ਤੇ ਰੁਕੀ।। ਜਦੋਂ ਬੱਸ ਕਰੀਬ 150 ਮੀਟਰ ਦੂਰ ਇਕ ਟਰਾਂਸਫਾਰਮਰ ਨਾਲ ਟਕਰਾ ਗਈ ਤਾਂ ਜ਼ਬਰਦਸਤ ਧਮਾਕਾ ਹੋਇਆ। ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣ ਕੇ ਨਜ਼ਦੀਕੀ ਸਿਵਲ ਹਸਪਤਾਲ ‘ਚ ਮੌਜੂਦ ਪਾਰਕਿੰਗ ਠੇਕੇਦਾਰ ਬਲਜਿੰਦਰ ਸਿੰਘ ਟੀਟੂ ਆਪਣੇ ਸਾਥੀਆਂ ਸਮੇਤ ਮੌਕੇ ‘ਤੇ ਪਹੁੰਚ ਗਏ। ਉਥੇ ਸਥਿਤੀ ਨੂੰ ਦੇਖਦੇ ਹੋਏ ਟੀਟੂ ਨੇ ਆਪਣੀ ਐਂਬੂਲੈਂਸ ਬੁਲਾਈ ਅਤੇ ਜ਼ਖਮੀਆਂ ਨੂੰ ਹਸਪਤਾਲ ਲਿਜਾਣਾ ਸ਼ੁਰੂ ਕਰ ਦਿੱਤਾ। 108 ਐਂਬੂਲੈਂਸ ਅਤੇ ਪੁਲਿਸ ਕੰਟਰੋਲ ਰੂਮ ਨੂੰ ਵੀ ਸੂਚਿਤ ਕੀਤਾ।। ਥਾਣਾ ਸਿਟੀ 2 ਦੇ ਐਸ.ਐਚ.ਓ ਗੁਰਮੀਤ ਸਿੰਘ ਆਪਣੀ ਟੀਮ ਸਮੇਤ ਮੌਕੇ ‘ਤੇ ਪਹੁੰਚੇ ਅਤੇ ਸੜਕ ਨੂੰ ਸਾਫ ਕਰਵਾਇਆ ਅਤੇ ਜ਼ਖਮੀਆਂ ਦੀ ਹਰ ਸੰਭਵ ਮਦਦ ਕੀਤੀ।