Corona Virus
ਭਾਰਤ ‘ਚ 24 ਘੰਟਿਆਂ ਦੌਰਾਨ ਹੋਈ 260 ਲੋਕਾਂ ਦੀ ਮੌਤ
ਚੰਡੀਗੜ੍ਹ, 4 ਜੂਨ : ਕੋਰੋਨਾ ਦਾ ਖ਼ਤਰਾ ਭਾਰਤ ਵਿਖੇ ਦਿਨੋੰ ਦਿਨ ਵੱਧ ਰਿਹਾ ਹੈ। ਦੱਸ ਦਈਏ ਦੇਸ਼ ਵਿੱਚ ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਦੇ 9,304 ਮਾਮਲੇ ਸਾਹਮਣੇ ਆਏ ਹਨ ਜਦਕਿ 260 ਪੀੜਤਾਂ ਦੀ ਮੌਤ ਦਰਜ ਕੀਤੀ ਗਈ ਹੈ। ਇਸਦੇ ਨਾਲ ਹੀ ਭਾਰਤ ਵਿਖੇ ਕੋਰੋਨਾ ਦੇ ਮਾਮਲੇ 2 ਲੱਖ ਤੋਂ ਵੀ ਪਾਰ ਹੋ ਚੁੱਕੇ ਹਨ। ਦੇਸ਼ ਵਿਖੇ ਕੋਰੋਨਾ ਦੇ ਮਾਮਲਿਆਂ ਦਾ ਅੰਕੜਾ 2 ਲੱਖ 16 ਹਜ਼ਾਰ 919 ਹਨ ਜਦਕਿ ਇਨ੍ਹਾਂ ਵਿਚੋਂ 1 ਲੱਖ 107 ਲੋਕ ਠੀਕ ਹੋ ਚੁੱਕੇ ਹਨ ਅਤੇ 1 ਲੱਖ 1 ਹਜ਼ਾਰ 737 ਕੇਸ ਐਕਟਿਵ ਹਨ। ਕੋਰੋਨਾ ਕਾਰਨ ਦੇਸ਼ ਵਿਖੇ 6 ਹਜ਼ਾਰ 75 ਪੀੜਤਾਂ ਦੀ ਜਾਨ ਜਾ ਚੁੱਕੀ ਹੈ।