Punjab
29 ਵਾਂ ਅਲੌਕਿਕ ਦਸ਼ਮੇਸ਼ ਪੈਦਲ ਮਾਰਚ ਸ੍ਰੀ ਆਨੰਦਪੁਰ ਸਾਹਿਬ ਤੋਂ ਹੋਇਆ ਸ਼ੁਰੂ

22 ਦਸੰਬਰ 2023: ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਿੰਘਾਂ ਦੀ ਬੇਨਤੀ ਤੇ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਛੇ ਅਤੇ ਸੱਤ ਪੋਹ ਦੀ ਦਰਮਿਆਨੀ ਰਾਤ ਨੂੰ ਛੱਡਿਆ ਗਿਆ ਸੀ, ਉਸੇ ਯਾਦ ਨੂੰ ਤਾਜ਼ਾ ਕਰਦਿਆਂ ਹਰ ਸਾਲ ਆਲੋਕਿਕ ਦਸਮੇਸ਼ ਪੈਦਲ ਮਾਰਚ ਸਜਾਇਆ ਜਾਂਦਾ ਹੈ ਜੋ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ ਗੁਰਦੁਆਰਾ ਮਹਿੰਦੀਆਣਾ ਸਾਹਿਬ ਵਿਖੇ ਪੁੱਜ ਕੇ ਸਮਾਪਤ ਹੁੰਦਾ ਹੈ।
ਇਸ ਵਾਰ ਇਹ 29ਵਾਂ ਅਲੌਕਿਕ ਦਸ਼ਮੇਸ਼ ਪੈਦਲ ਮਾਰਚ ਬਾਬਾ ਕੁਲਵੰਤ ਸਿੰਘ ਲੱਖਾ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਕਿਲਾ ਅਨੰਦਗੜ੍ਹ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਸੁੱਚਾ ਸਿੰਘ ਦੇ ਸਹਿਯੋਗ ਦੇ ਨਾਲ ਸਜਾਇਆ ਜਾ ਰਿਹਾ । ਗੌਰ ਤਲਬ ਹੈ ਜਿੱਥੇ ਦੇਰ ਰਾਤ ਕਿਲਾ ਅਨੰਦਗੜ੍ਹ ਸਾਹਿਬ ਵਿਖੇ ਧਾਰਮਿਕ ਸਮਾਗਮ ਕਰਵਾਏ ਗਏ ਉਥੇ ਹੀ ਜਦੋਂ ਛੇ ਅਤੇ ਸੱਤ ਪੋ ਦੀ ਦਰਮਿਆਨੀ ਰਾਤ ਨੂੰ ਦਸਮ ਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਛੱਡਿਆ ਗਿਆ ਸੀ ਉਸੇ ਤਰ੍ਹਾਂ ਛੇ ਅਤੇ ਸੱਤ ਪੋ ਦੀ ਰਾਤ ਨੂੰ ਇਹ ਦਸ਼ਮੇਸ਼ ਅਲੌਕਿਕ ਪੈਦਲ ਮਾਰਚ ਕਿਲਾ ਅਨੰਦਗੜ੍ਹ ਸਾਹਿਬ ਤੋਂ ਸ਼ੁਰੂ ਕੀਤਾ ਜਾਂਦਾ ਹੈ। ਜਿਸ ਵਿੱਚ ਵੱਡੀ ਗਿਣਤੀ ਵਿੱਚ ਇਲਾਕੇ ਦੀਆਂ ਸੰਗਤਾਂ ਸ਼ਿਰਕਤ ਕਰਦੀਆਂ ਹਨ ਅਤੇ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੀਆਂ ਹਨ। ਦੱਸਣ ਯੋਗ ਹੈ ਕਿ ਪਹਾੜੀ ਰਾਜਿਆਂ ਅਤੇ ਮੁਗਲ ਫੌਜਾਂ ਵੱਲੋਂ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਸੱਤ ਅੱਠ ਮਹੀਨੇ ਘੇਰਾ ਪਾਉਣ ਤੋਂ ਬਾਅਦ ਕੁਰਾਨ ਅਤੇ ਗਊ ਦੀਆਂ ਝੂਠੀਆਂ ਕਸਮਾਂ ਖਾਦੀਆਂ ਗਈਆਂ ਤੇ ਗੁਰੂ ਸਾਹਿਬ ਨੂੰ ਕਿਹਾ ਗਿਆ ਕਿ ਜੇਕਰ ਉਹ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਛੱਡਦੇ ਹਨ ਤਾਂ ਉਹਨਾਂ ਨੂੰ ਤੇ ਸਮੁੱਚੇ ਪਰਿਵਾਰ ਸਮੇਤ ਸਿੰਘਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਜਾਵੇਗਾ ਪ੍ਰੰਤੂ ਜਿਵੇਂ ਹੀ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਗਿਆ ਤਾਂ ਸ਼ਾਹੀ ਟਿੱਬੀ ਦੇ ਕੋਲ ਦੁਸ਼ਮਣ ਫੌਜਾਂ ਦੇ ਵੱਲੋਂ ਹਮਲਾ ਕਰ ਦਿੱਤਾ ਗਿਆ। ਇਸ ਤੋਂ ਬਾਅਦ ਪਰਿਵਾਰ ਵਿਛੋੜੇ ਵਿਖੇ ਗੁਰੂ ਸਾਹਿਬ ਦਾ ਪਰਿਵਾਰ ਵਿਛੜਦਾ ਹੈ ਤੇ ਸ਼ਹਾਦਤਾਂ ਦੀ ਦਾਸਤਾਨ ਸ਼ੁਰੂ ਹੁੰਦੀ ਹੈ