Corona Virus
ਮੋਹਾਲੀ ਵਿੱਚ ਮੁੜ ਆਏ 3 ਹੋਰ ਨਵੇਂ ਮਾਮਲੇ, ਕੁੱਲ ਪੀੜਤਾਂ ਦੀ ਗਿਣਤੀ ਹੋਈ 92

ਮੋਹਾਲੀ, 1 ਮਈ (ਆਸ਼ੂ ਅਨੇਜ): ਪੰਜਾਬ ਵਿੱਚ ਦਿਨੋਂ ਦਿਨ ਕੋਰਨਾ ਦੇ ਮਾਮਲੇ ਵੱਧ ਰਹੇ ਹਨ। ਬੀਤੇ ਦਿਨੀ ਕੋਰੋਨਾ ਨੇ ਪੰਜਾਬ ‘ਚ ਪੁਰਾਣੇ ਰਿਕਾਰਡ ਵੀ ਤੋੜ ਦਿੱਤੇ ਸੀ, ਕਿਉਂਕਿ ਬੀਤੇ ਦਿਨੀ ਪਹਿਲੀ ਵਾਰ ਪੰਜਾਬ ਵਿਚ ਇੱਕ ਦਿਨ ਦੇ ਅੰਦਰ ਕੋਰੋਨਾ ਦੇ 105 ਨਵੇਂ ਮਾਮਲੇ ਆਏ ਸਨ। ਜਿਥੇ ਪੰਜਾਬ ‘ਚ ਕੋਰੋਨਾ ਦਾ ਸੰਕਟ ਘੱਟਦਾ ਦਿਸ ਰਿਹਾ ਸੀ, ਇੱਕਦਮ ਹੀ ਕੇਸ ‘ਚ ਤੇਜ਼ੀ ਨਾਲ ਵਾਧਾ ਹੋਇਆ।
ਮੋਹਾਲੀ ਦੇ ਵਿੱਚ ਪਹਿਲ੍ਹਾ ਅੱਜ ਸਵੇਰੇ 3 ਕੋਰੋਨਾ ਕੇਸਾਂ ਦੀ ਪੁਸ਼ਟੀ ਹੋਈ ਸੀ ਉੱਥੇ ਦੁਪਹਿਰ ਨੂੰ 3 ਹੋਰ ਨਵੇਂ ਮਾਮਲੇ ਸਾਹਮਣੇ ਆਏ।
2 ਮਾਮਲੇ ਹਜ਼ੂਰ ਸਾਹਿਬ ਨਾਲ ਜੁੜੇ ਹੋਏ ਜਦੋਂ ਕਿ ਇੱਕ ਡੇਰਾ ਬਸੀ ਜਵਾਹਰਪੁਰ ਦਾ ਹੈ ਮਾਮਲਾ ਜਵਾਹਰਪੁਰ ਦੇ ਜਿਸ 20 ਸਾਲਾਂ ਨੌਜਵਾਨਾਂ ਨੂੰ ਕੋਰੋਨਾ ਪਾਜ਼ਿਟਿਵ ਆਇਆ ਹੈ ਉਸਦਾ ਪਹਿਲਾਂ ਵੀ ਕੋਰੋਨਾ ਟੈਸਟ ਕੀਤਾ ਗਿਆ ਸੀ ਪਰ ਉਸ ਵੇਲੇ ਉਸਦੀ ਰਿਪੋਰਟ ਨੈਗਟਿਵ ਆਈ ਸੀ ਅਤੇ ਹੁਣ ਇਸਦੀ ਰਿਪੋਰਟ ਪੋਜ਼ਿਟਿਵ ਆ ਗਈ ਜਿਸ ਦਾ ਕਾਰਨ ਹਾਲੇ ਪਤਾ ਨਹੀਂ ਲੱਗ ਸਕਿਆ ਹੈ।ਦਸ ਦੇਈਏ ਇਸਦੇ ਨਾਲ ਮੋਹਾਲੀ ਜਿਲ੍ਹੇ ਵਿੱਚ ਕੁੱਲ ਕੋਰੋਨਾ ਪਾਜ਼ਿਟਿਵ ਮਾਮਲੇ 92 ਹੋ ਗਏ ਨੇ ਅਤੇ ਅੱਜ 6 ਮਾਮਲੇ ਨਵੇਂ ਸਾਹਮਣੇ ਆਏ ਹਨ