Punjab
ਪਠਾਨਕੋਟ ਵਿਖੇ ਕੋਰੋਨਾ ਦੇ 3 ਨਵੇਂ ਮਾਮਲੇ ਆਏ ਸਾਹਮਣੇ

Covid 19 ਮਹਾਮਾਰੀ ਦੇ ਚੱਲਦਿਆਂ ਸਿਵਲ ਹਸਪਤਾਲ ਪਠਾਨਕੋਟ ਵਲੋਂ ਭੇਜੇ ਗਏ 33 ਸੈਂਪਲਾਂ ‘ਚੋਂ 23 ਲੋਕਾਂ ਦੀ ਰਿਪੋਰਟ ਨੈਗੇਟਿਵ ਆਈ ਸੀ ਅਤੇ 10 ਅੰਡਰ ਪ੍ਰੋਸੈੱਸ ਸਨ, ਜਿਨ੍ਹਾਂ ਦੀ ਰਿਪੋਰਟ ਵੀ ਅੱਜ ਆ ਗਈ ਹੈ, ਜਿਸ ‘ਚ 3 ਲੋਕ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਇਸ ਦੀ ਪੁਸ਼ਟੀ ਸਿਵਲ ਸਰਜਨ ਪਠਾਨਕੋਟ ਡਾ. ਵਿਨੋਦ ਸਰੀਨ ਨੇ ਕਰਦਿਆਂ ਦੱਸਿਆ ਕਿ ਇਨ੍ਹਾਂ ‘ਚੋਂ ਇੱਕ ਮੁਹੱਲਾ ਕਾਜੀਆਂ, ਦੂਸਰਾ ਪੁਰੀ ਮੁਹੱਲਾ ਸੁਜਾਨਪੁਰ ਅਤੇ ਤੀਸਰਾ ਚੱਕ ਮਾਧੋ ਸਿੰਘ ਪਠਾਨਕੋਟ ਦਾ ਰਹਿਣ ਵਾਲਾ ਹੈ