Connect with us

Punjab

30 ਤੋਂ 40 ਬੰਦਿਆ ਨੇ ਕਰੋੜਾਂ ਦੀ ਕੀਤੀ ਲੁੱਟ

Published

on

PUNJAB : ਅੰਮ੍ਰਿਤਸਰ ਦੇ ਵਿੱਚ ਕਰੋੜਾਂ ਰੁਪਏ ਦੀ ਲੁੱਟ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਅੰਮ੍ਰਿਤਸਰ ਦੇ ਥਾਣਾ ਚਾਟੀਵਿੰਡ ਪਿੰਡ ਦੇ ਅਧੀਨ ਪੈਂਦੇ ਪਿੰਡ ਇਬਨ ਕਲਾਂ ਵਿਖੇ ਏਕੇ ਕੋਲਡ ਸਟੋਰ ਦੇ ਵਿੱਚ ਦੇਰ ਰਾਤ 30 ਤੋਂ 40 ਬੰਦਿਆਂ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ।

ਦੱਸਿਆ ਜਾ ਰਿਹਾ ਹੈ ਕਿ ਲੁਟੇਰੇ ਦੇ ਰਾਤ ਇੱਕ ਵਜੇ ਦੇ ਕਰੀਬ ਕੋਲਡ ਸਟੋਰ ਦੇ ਵਿੱਚ ਦਾਖਲ ਹੋਏ ਤੇ ਉਥੋਂ ਦੇ ਕੰਮ ਕਰਦੇ ਮੁਲਾਜ਼ਮਾਂ ਨੂੰ ਬੰਧਕ ਬਣਾ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਲੁਟੇਰੇ ਆਪਣੇ ਨਾਲ ਤੇਜਦਾਰ ਹਥਿਆਰ ਤੇ ਪਿਸਤੋਲਾਂ ਲੈ ਕੇ ਆਏ ਸਨ। ਜਿਸ ਦੀ ਨੋਕ ਤੇ ਇਹਨਾਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਉੱਥੇ ਪੀੜਤ ਕੋਲਡ ਸਟੋਰ ਦੇ ਮਾਲਕ ਦਾ ਕਹਿਣਾ ਹੈ ਕਿ ਸਾਨੂੰ ਸਵੇਰੇ ਸਵਾ ਚਾਰ ਵਜੇ ਦੇ ਕਰੀਬ ਫੋਨ ਆਇਆ ਕੀ ਸਾਡੇ ਕੋਲ ਸਟੋਰ ਦੇ ਵਿੱਚ ਲੁੱਟ ਹੋ ਗਈ ਹੈ। ਅਸੀਂ ਮੌਕੇ ਤੇ ਪੁੱਜੇ ਤਾਂ ਵੇਖਿਆ ਕਿ ਸਾਡੇ ਕੋਲ ਵਿੱਚ ਮਜੀਠ ਮੰਡੀ ਦੇ ਵਪਾਰੀਆਂ ਦਾ ਸਮਾਨ ਪਿਆ ਸੀ ਜਿਹੜੇ ਤੇਰੇ ਲੁੱਟ ਕੇ ਲੈ ਗਏ ਹਨ ਦੱਸਿਆ ਜਾ ਰਿਹਾ ਹੈ । ਕਿ ਲੁਟੇਰੇ ਆਪਣੇ ਨਾਲ ਇੱਕ ਟਰੱਕ ਤੇ ਇੱਕ ਮਹਿੰਦਰਾ ਗੱਡੀ ਲੈ ਕੇ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਸਨ। ਅਤੇ ਜਿਹੜੇ ਸਾਡੇ ਕੋਲ ਸਟੋਰ ਦੇ ਵਿੱਚ ਸੀਸੀਟੀਵੀ ਕੈਮਰੇ ਲੱਗੇ ਸਨ ਅਤੇ ਡੀਵੀਆਰ ਵੀ ਆਪਣੇ ਨਾਲ ਲੈ ਗਏ ਉਹਨਾਂ ਕਿਹਾ ਕਿ ਜੋ ਕਿ ਵਪਾਰੀਆਂ ਦੇ ਕਾਜੂ ਸੋਗੀ ਕਾਲੀ ਮਿਰਚ ਛੋਲੇ ਅਤੇ ਅੰਜੀਰ ਅਤੇ ਛੋਟੀ ਇਲਾਚੀ ਦਾ ਮਾਲ ਸਾਡੇ ਕੋਲ ਟੋਲ ਵਿੱਚ ਰੱਖਿਆ ਗਿਆ ਸੀ । ਜਿਹੜੇ ਲੁਟੇਰਿਆਂ ਵੱਲੋਂ ਲੁੱਟਿਆ ਗਿਆ ਹੈ ਉਹਨਾਂ ਕਿਹਾ ਕਿ ਲੁਟੇਰੇ ਜਾਂਦੇ ਸਮੇਂ ਸਾਡੇ ਮੁਲਾਜ਼ਮਾਂ ਨੂੰ ਕਮਰੇ ਵਿੱਚ ਬੰਦ ਕਰਕੇ ਉਹਨਾਂ ਦੇ ਫੋਨ ਆਪਣੇ ਨਾਲ ਲੈ ਗਏ ਹਨ।  ਪੁਲਿਸ ਅਧਿਕਾਰੀ ਮੌਕੇ ਤੇ ਪੁੱਜੇ ਹਨ ਉਹਨਾਂ ਵੱਲੋਂ ਵੀ ਜਾਂਚ ਕੀਤੀ ਜਾ ਰਹੀ ਹੈ।

ਪੁਲਿਸ ਅਧਿਕਾਰੀ ਦਿੱਤੀ ਜਾਣਕਾਰੀ

ਇਸ ਮੌਕੇ ਥਾਣਾ ਚਾਟੀ ਵਿੰਡ ਦੇ ਪੁਲਿਸ ਅਧਿਕਾਰੀ ਸ਼ਮਸ਼ੇਰ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਪਿੰਡ ਇਬਨ ਕਲਾਂ ਵਿਖੇ ਕੋਸਟੋਰ ਵਿੱਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਅਸੀਂ ਮੌਕੇ ਤੇ ਪੁੱਜੇ ਹਾਂ ਜਾਂਚ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਸੀਸੀਟੀਵੀ ਕੈਮਰੇ ਵੀ ਖੰਗਾਲੇ ਜਾ ਰਹੇ ਹਨ ਜਲਦੀ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ।