Punjab
CM ਸਿਟੀ ‘ਚ ਕੋਵਿਡ ਕਹਿਰ ਜਾਰੀ, 32 ਨਵੇਂ ਮਾਮਲੇ ਆਏ ਸਾਹਮਣੇ

ਪਟਿਆਲਾ,11 ਜੁਲਾਈ (ਅਮਰਜੀਤ ਸਿੰਘ )- ਕੋਰੋਨਾ ਦਾ ਕਹਿਰ ਪੰਜਾਬ ਦੇ ਵਿਚ ਲਗਾਤਾਰ ਵੱਧ ਦਾ ਜਾ ਰਿਹਾ ਹੈ। ਜਿਥੇ ਪੰਜਾਬ ਦੇ ਵਿਚ ਬੀਤੇ ਕਈ ਦਿਨਾਂ ਤੋਂ ਕੋਰੋਨ ਮਾਮਲੇ ‘ਚ ਵਾਧਾ ਹੋਇਆ ਹੈ ਅਤੇ ਮੁੱਖ ਮੰਤਰੀ ਦੇ ਜ਼ਿਲ੍ਹੇ ‘ਚ ਬੀਤੇ ਦਿਨੀ 45 ਮਾਮਲੇ ਸਾਹਮਣੇ ਆਏ ਸਨ ਅਤੇ ਹੁਣ ਅੱਜ ਭਾਵ ਸ਼ਨਿਚਰਵਾਰ ਨੂੰ ਕੋਰੋਨਾ ਦੇ 32 ਨਵੇਂ ਮਾਮਲੇ ਸਾਹਮਣੇ ਆਏ ਹਨ। ਪਟਿਆਲਾ ਜ਼ਿਲ੍ਹੇ ‘ਚ ਕੋਰੋਨਾ ਪੀੜਤਾਂ ਦੀ ਗਿਣਤੀ 552 ਤੱਕ ਪਹੁੰਚ ਗਈ ਹੈ । ਕੋਰੋਨਾ ਪੀੜਤਾਂ ਵਿਚੋਂ ਜਿਆਦਾਤਰ ਵਿਅਕਤੀ ਸਮਾਣਾ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ।
Continue Reading