Corona Virus
ਭਾਰਤ ‘ਚ 24 ਘੰਟਿਆਂ ਵਿੱਚ ਹੋਈ 379 ਪੀੜਤਾਂ ਦੀ ਮੌਤ

ਚੰਡੀਗੜ੍ਹ, 3 ਜੁਲਾਈ : ਕੋਰੋਨਾ ਦਾ ਖ਼ਤਰਾ ਭਾਰਤ ਵਿਖੇ ਦਿਨੋੰ ਦਿਨ ਵੱਧ ਰਿਹਾ ਹੈ। ਦੱਸ ਦਈਏ ਦੇਸ਼ ਵਿੱਚ ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਦੇ 20,903 ਮਾਮਲੇ ਸਾਹਮਣੇ ਆਏ ਹਨ ਜਦਕਿ 379 ਪੀੜਤਾਂ ਦੀ ਮੌਤ ਦਰਜ ਕੀਤੀ ਗਈ ਹੈ।
ਇਸਦੇ ਨਾਲ ਹੀ ਭਾਰਤ ਵਿਖੇ ਕੋਰੋਨਾ ਦੇ ਮਾਮਲੇ 6 ਲੱਖ 25 ਹਜ਼ਾਰ 544 ਤੋਂ ਵੀ ਪਾਰ ਹੋ ਚੁੱਕੇ ਹਨ। ਜਦਕਿ ਇਨ੍ਹਾਂ ਵਿਚੋਂ 3 ਲੱਖ 79 ਹਜ਼ਾਰ 892 ਲੋਕ ਠੀਕ ਹੋ ਚੁੱਕੇ ਹਨ ਅਤੇ 2 ਲੱਖ 27 ਹਜ਼ਾਰ 439 ਕੇਸ ਐਕਟਿਵ ਹਨ। ਕੋਰੋਨਾ ਕਾਰਨ ਦੇਸ਼ ਵਿਖੇ 18 ਹਜ਼ਾਰ 213 ਪੀੜਤਾਂ ਦੀ ਜਾਨ ਜਾ ਚੁੱਕੀ ਹੈ।