Connect with us

Amritsar

ਭਾਈ ਨਿਰਮਲ ਸਿੰਘ ਖਾਲਸਾ ਦੇ ਸੰਪਰਕ ਵਿਚੋਂ ਮਿਲੇ 4 ਕੋਵਿਡ ਮਰੀਜ਼ਾਂ ਨੇ ਕੋਰੋਨਾ ਉਤੇ ਪਾਈ ਫ਼ਤਿਹ

Published

on

ਅੰਮ੍ਰਿਤਸਰ, 24 ਅਪ੍ਰੈਲ (ਮਲਕੀਤ ਸਿੰਘ): ਭਾਈ ਨਿਰਮਲ ਸਿੰਘ ਖਾਲਸਾ ਦੇ ਸੰਪਰਕ ਵਿਚੋਂ ਮਿਲੇ ਉਨਾਂ ਦੇ ਚਾਰ ਨਜ਼ਦੀਕੀਆਂ ਨੇ ਕੋਰੋਨਾ ਨੂੰ ਹਰਾਉਣ ਵਿਚ ਕਾਮਯਾਬੀ ਪ੍ਰਾਪਤ ਕਰ ਲਈ ਹੈ। ਅੱਜ ਇੰਨਾਂ 4 ਵਿਅਕਤੀਆਂ ਨੂੰ ਜਿੰਨਾ ਵਿਚ ਇਕ 9 ਸਾਲ ਦਾ ਬੱਚਾ ਵੀ ਹੈ, ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਭਾਈ ਨਿਰਮਲ ਸਿੰਘ ਖਾਲਸਾ ਦੇ ਸਾਥੀ ਭਾਈ ਦਰਸ਼ਨ ਸਿੰਘ ਅਤੇ ਭਾਈ ਖਾਲਸਾ ਦੇ ਪਰਿਵਾਰ ਵਿਚੋਂ 5 ਮੈਂਬਰਾਂ ਨੂੰ ਕੋਵਿਡ 19 ਦੀ ਪੁਸ਼ਟੀ ਹੋਈ ਸੀ, ਜਿੰਨਾ ਦਾ ਇਲਾਜ ਗੁਰੂ ਨਾਨਕ ਹਸਪਤਾਲ ਵਿਚ ਕੀਤਾ ਜਾ ਰਿਹਾ ਸੀ। ਫਿਰ ਉਕਤ ਪਰਿਵਾਰਕ ਮੈਂਬਰਾਂ ਦੀ ਮੰਗ ਉਤੇ ਉਨਾਂ ਨੂੰ ਫੋਰਟਿਸ ਹਸਪਤਾਲ ਵਿਚ ਰੈਫਰ ਕਰ ਦਿੱਤਾ ਗਿਆ ਸੀ, ਜਿੱਥੋਂ ਅੱਜ ਭਾਈ ਦਰਸ਼ਨ ਸਿੰਘ ਨੂੰ ਛੱਡ ਕੇ ਬਾਕੀ ਚਾਰ ਮੈਂਬਰਾਂ ਗੁਰਮੀਤ ਕੌਰ (65), ਸੁਖਬੀਰ ਕੌਰ (52), ਪਲਵਿੰਦਰ ਸਿੰਘ (29) ਅਤੇ ਤਨਵੀਰ ਸਿੰਘ (9) ਸਾਲ ਉਮਰ ਨੂੰ ਅੱਜ ਦੋ ਟੈਸਟ ਨੈਗਟਿਵ ਆਉਣ ਮਗਰੋਂ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਇਸ ਮੌਕੇ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲੋਂ ਵੱਲੋਂ ਸ਼ੁਭ ਇਛਾਵਾਂ ਦੇਣ ਲਈ ਉਚੇਚੇ ਤੌਰ ਉਤੇ ਹਸਪਤਾਲ ਪੁੱਜੇ ਐਸ ਡੀ ਐਮ ਸ਼ਿਵਰਾਜ ਸਿੰਘ ਬੱਲ ਨੇ ਸਾਰਿਆਂ ਨੂੰ ਫੁੱਲਾਂ ਦੇ ਗੁਲਦਸਤੇ, ਮਾਸਕ ਅਤੇ ਸੈਨੇਟਾਈਜਰ ਰਸਮੀ ਤੌਰ ਉਤੇ ਜਾਗਰੂਕਤਾ ਫੈਲਾਉਣ ਲਈ ਦਿੱਤੇ। ਉਨਾਂ ਕਿਹਾ ਕਿ ਸਾਨੂੰ ਖੁਸ਼ੀ ਹੈ ਕਿ ਤੁਸੀਂ ਤੰਦਰੁਸਤ ਹੋ ਕੇ ਘਰਾਂ ਨੂੰ ਚੱਲੇ ਹੋ ਅਤੇ ਕੋਵਿਡ 19 ਦੇ ਸਾਰੇ ਮਰੀਜ਼ਾਂ ਲਈ ਆਸ ਦੀ ਕਿਰਨ ਬਣੋਗੇ, ਉਨ੍ਹਾਂ ਕਿਹਾ ਕਿ ਕੋਰੋਨਾ ਜੇਕਰ ਹੋ ਜਾਵੇ ਤਾਂ ਡਰਨ ਦੀ ਲੋੜ ਨਹੀਂ, ਇਸ ਨੂੰ ਹਰਾਇਆ ਵੀ ਜਾ ਸਕਦਾ ਹੈ।
ਹਸਪਤਾਲ ਦੇ ਡਾਇਰੈਕਟਰ ਡਾ. ਐਚ. ਪੀ. ਸਿੰਘ ਨੇ ਵੀ ਹਸਪਤਾਲ ਤੋਂ ਛੁੱਟੀ ਮਿਲਣ ਉਤੇ ਸਾਰਿਆਂ ਨੂੰ ਸ਼ੁਭ ਇਛਾਵਾਂ ਦਿੱਤੀਆਂ ਅਤੇ ਆਮ ਲੋਕਾਂ ਨੂੰ ਵੀ ਸੰਦੇਸ਼ ਦਿੱਤਾ ਕਿ ਕੋਰੋਨਾ ਤੋਂ ਜਾਗਰੂਕ ਹੋਣ ਦੀ ਲੋੜ ਹੈ, ਡਰਨ ਦੀ ਨਹੀਂ। ਉਨਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰਦੇ ਤੁਸੀਂ ਕੋਰੋਨਾ ਤੋਂ ਬਚ ਸਕਦੇ ਹੋ, ਪਰ ਜੇਕਰ ਫਿਰ ਵੀ ਕੋਈ ਇਸ ਦੀ ਗ੍ਰਿਫਤ ਵਿਚ ਆ ਜਾਂਦਾ ਹੈ ਤਾਂ ਇਸ ਦਾ ਇਲਾਜ ਹੈ, ਡਾਕਟਰਾਂ ਨੂੰ ਸਿਰਫ ਤੁਹਾਡੇ ਜਿੰਦਗੀ ਪ੍ਰਤੀ ਹੌਸਲੇ ਦੀ ਲੋੜ ਹੈ।

Continue Reading
Click to comment

Leave a Reply

Your email address will not be published. Required fields are marked *