Connect with us

Punjab

40 ਮੁਕਤਿਆਂ ਦੀ ਯਾਦ ‘ਚ ਮਨਾਇਆ ਜਾਂਦਾ ਜੋੜ ਮੇਲਾ

Published

on

ਸ੍ਰੀ ਮੁਕਤਸਰ ਸਾਹਿਬ ਵਿਖੇ ਮਾਘ ਦੀ ਪਹਿਲੀ ਤਾਰੀਖ ਨੂੰ 40 ਮੁਕਤਿਆਂ ਦੀ ਯਾਦ ‘ਚ ਇਤਿਹਾਸਕ ਜੋੜ ਮੇਲਾ ਮਾਘੀ ਮਨਾਇਆ ਜਾਂਦਾ ਹੈ। ਖਿਦਰਾਣੇ ਦੀ ਜੰਗ ‘ਚ ਸ਼ਹੀਦੀਆਂ ਪ੍ਰਾਪਤ ਕਰਨ ਵਾਲੇ 40 ਮੁਕਤਿਆਂ ਦੀ ਯਾਦ ‘ਚ ਇਹ ਜੋੜ ਮੇਲਾ ਮਨਾਇਆ ਜਾਂਦਾ ਹੈ। ਇਤਿਹਾਸ ਅਨੁਸਾਰ ਇਹ ਜੰਗ 21 ਵਿਸਾਖ ਨੂੰ ਹੋਈ ਸੀ ਪਰ ਬਹੁਤੇ ਲੋਕਾਂ ਦਾ ਇਹ ਸਵਾਲ ਹੁੰਦਾ ਕਿ ਜਦ ਇਹ ਸ਼ਹੀਦੀਆਂ ਵਿਸਾਖ ਦੇ ਮਹੀਨੇ ਹੋਈਆ ਤਾਂ ਇਹ ਮੇਲਾ ਮਾਘ ਦੇ ਮਹੀਨੇ ਕਿਉ ਮਨਾਇਆ ਜਾਂਦਾ ਹੈ। ਇਸ ਸਬੰਧੀ ਸ੍ਰੀ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਭਾਈ ਜਗਬੀਰ ਸਿੰਘ ਨੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ।

ਸ੍ਰੀ ਮੁਕਤਸਰ ਸਾਹਿਬ ਵਿਖੇ 40 ਮੁਕਤਿਆਂ ਦੀ ਸ਼ਹਾਦਤ ਨੂੰ ਸਮਰਪਿਤ ਮੇਲਾ ਮਾਘੀ ਇਸ ਵਾਰ 12 ਤੋਂ 15 ਜਨਵਰੀ ਨੂੰ ਮਨਾਇਆ ਜਾ ਰਿਹਾ ਹੈ। ‘ਇਤਿਹਾਸ ਦੀ ਗੱਲ ਕਰੀਏ ਤਾਂ ਉਹ ਚਾਲੀ ਸਿੱਖ ਜੋ ਸ੍ਰੀ ਆਨੰਦਪੁਰ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਬੇਦਾਵਾ ਲਿਖ ਦੇ ਆਏ ਸਨ ਨੇ ਇਸ ਜਗਾਹ ਖਿਦਰਾਣੇ ਦੀ ਜੰਗ ‘ਚ ਸ਼ਹੀਦੀਆਂ ਪ੍ਰਾਪਤ ਕੀਤੀਆਂ ਅਤੇ ਇਹ 40 ਸਿੱਖਾਂ ਨੂੰ ਸਿੱਖ ਇਤਿਹਾਸ ‘ਚ 40 ਮੁਕਤਿਆਂ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਤਿਹਾਸ ਅਨੁਸਾਰ ਇਹ ਜੰਗ 21 ਵਿਸਾਖ ਨੂੰ ਹੋਈ ਸੀ ਪਰ ਬਹੁਤੇ ਲੋਕਾਂ ਦਾ ਇਹ ਸਵਾਲ ਹੁੰਦਾ ਕਿ ਜਦ ਇਹ ਸ਼ਹੀਦੀਆਂ ਵਿਸਾਖ ਦੇ ਮਹੀਨੇ ਹੋਈਆ ਤਾਂ ਇਹ ਮੇਲਾ ਮਾਘ ਦੇ ਮਹੀਨੇ ਕਿਉ ਮਨਾਇਆ ਜਾਂਦਾ ਹੈ।